Headlines

ਲੁਧਿਆਣਾ ਵਿਖੇ 73ਵੇ ਕੌਮੀ ਬਾਸਕਿਟਬਾਲ ਮੁਕਾਬਲੇ ਸੰਪਨ

ਲੁਧਿਆਣਾ- (ਸੰਤੋਖ ਸਿੰਘ ਮੰਡੇਰ) -ਭਾਰਤ ਦੇ ਉਤਰ ਪੱਛਮੀ ਪ੍ਰਾਤ ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਮਸ਼ਹੂਰ ਗਰੂ ਨਾਨਕ ਸਟੇਡੀਅਮ ਵਿਖੇ ਦੁਨਿਆ ਦੀ ਤੇਜ ਤਰਾਰ ਖੇਡ ਬਾਸਕਿਟਬਾਲ ਦੇ ‘73ਵੇ ਸੀਨੀਅਰ ਕੌਮੀ ਬਾਸਕਿਟਬਾਲ’ ਮੁਕਾਬਲੇ ਹਜਾਰਾਂ ਦਰਸ਼ਕਾਂ, ਸੈਕੜੇ ਖਿਡਾਰੀਆਂ, ਦਰਜਨਾਂ ਖੇਡ ਪ੍ਰਬੰਧਕਾਂ ਤੇ ਚੁਣਵੇ ਖਾਸਮ ਖਾਸ ਮਹਿਮਾਨਾਂ ਦੀ ਹਾਜਰੀ ਵਿਚ ਸ਼ਾਮ ਨੂੰ ਬੜੇ ਧੂਮ ਧੱੜਕੇ ਨਾਲ ਸੰਪਨ ਹੋਏ| ਲੁੱਧਿਆਣਾ ਤੇ ਲਾਹੌਰ , ਭਾਰਤੀ ਉਪ ਮਹਾਂਦੀਪ ਦੇ ਉਤਰ ਪੱਛਮ ਵਿਚ ਬੜੇ ਪੁਰਾਣੇ ਨਾਮੀ ਸ਼ਹਿਰ ਹਨ| ਇਕ ਸਤਲੁੱਜ ਦਰਿਆ ਦੇ ਕੰਢੇ ਉਪਰ ਤੇ ਦੂਜਾ ਰਾਵੀ ਦਰਿਆ ਦੇ ਕੰਢੇ ਉਪਰ ਵਸਿਆ ਹੋਇਆ ਹੈ| ਪੂਰਬੀ ਪੰਜਾਬ (ਭਾਰਤ) ਦਾ ਕੇਦਰੀ ਸ਼ਹਿਰ ਲੁੱਧਿਆਣਾ ਅਤੇ ਪੱਛਮੀ ਪੰਜਾਬ (ਪਾਕਿਸਤਾਨ) ਦਾ ਇਤਿਹਾਸਿਕ ਸ਼ਹਿਰ ਲਾਹੌਰ ਖੇਡਾਂ ਵਿਚ ਸਦਾ ਹੀ ਮੋਹਰੀ ਰਹੇ ਹਨ| ਪੂਰਬ ਵਿਚ ਪੱਛਮੀ ਬੰਗਾਲ ਦੇ ‘ਕੋਲਕਾਤਾ’ ਤੇ ਪੂਰਬੀ ਬੰਗਾਲ ਦੇ ‘ਢਾਕਾ’ ਦਾ ਵੀ ਕੋਈ ਤੋੜ ਨਹੀ ਹੈ|
ਲੁੱਧਿਆਣਾ ਵਿਖੇ ਇਸ 73ਵੀ ਸੀਨੀਅਰ ਮਰਦਾਂ ਤੇ ਔਰਤਾਂ ਦੀ ਕੌਮੀ ਬਾਸਕਿਟਬਾਲ ਚੈਪੀਅਨਸਿ਼ਪ ਵਿਚ ਭਾਰਤ ਦੇ ਵੱਖ ਵੱਖ ਰਾਜਾਂ ਦੀਆਂ 60 ਤੋ ਵੱਧ ਤਾਕਤਵਰ ਬਾਸਕਿਟਬਾਲ ਟੀਮਾਂ ਨੇ ਹਿਸਾ ਲਿਆ| ਭਾਰਤੀ ਰੇਲਵੇ ਔਰਤਾਂ ਦੀ ਬੜੀ ਫੁੱਰਤੀਲੀ ਤੇ ਜਾਨਦਾਰ ਟੀਮ ਨੇ ਭਾਰਤ ਦੇਸ਼ ਦੇ ਅਖੀਰਲੇ ਸੂਬੇ ਕੇਰਲਾ ਨੂੰ 80-50 ਦੇ ਅੰਕਾਂ ਨਾਲ ਹਰਾ ਕੇ ਰਾਸ਼ਟਰੀ ਖਿਤਾਬ ਬਰਕਰਾਰ ਰੱਖਿਆ| ਭਾਰਤ ਦੇ ਦੱਖਣੀ ਸੂਬੇ ਤਾਮਿਲਨਾਡੂ-ਮਦਰਾਸ ਨੇ ਮਰਦਾਂ ਦੇ ਕੌਮੀ ਬਾਸਕਿਟਬਾਲ ਖੇਡ ਮੁਕਾਬਲਿਆਂ ਵਿਚ ਭਾਰਤੀ ਰੇਲਵੇ ਦੀ ਟੀਮ ਦੀ ਰੇਲ ਗਡੀ ਬਣਾਈ ਰੱਖੀ ਤੇ ਆਖਰ ਨੂੰ 72-67 ਦੇ ਅੰਕਾਂ ਨਾਲ ਹਰਾ ਕੇ ਰਾਸ਼ਟਰੀ ਬਾਸਕਿਟਬਾਲ ਚੈਮਪੀਅਨ ਬੱਨਣ ਦਾ ਮਾਣ ਪ੍ਰਾਪਤ ਕੀਤਾ|
ਮਰਦਾਂ ਦੀ ਖੇਡ ਵਿਚ ਤਾਮਿਲਨਾਡੂ ਪ੍ਰਾਂਤ ਦੀ ਤੇਜ ਤਰਾਰ ਬਾਸਕਿਟਬਾਲ ਟੀਮ ਪਹਿਲੇ ਨੰਬਰ ਉਪਰ, ਭਾਰਤੀ ਰੇਲਵੇ ਦੀ ਮਾਲ ਰੇਲ ਗੱਡੀ ਦੂਜੇ ਨੰਬਰ ਉਪਰ ਅਤੇ ਪੰਜਾਬ ਟੀਮ ਦਾ ਗੱਡਾ ਤੀਜੇ ਨੰਬਰ ਉਪਰ ਰਿਹਾ| ਔਰਤਾਂ ਦੇ ਮੁਕਾਬਲਿਆਂ ਵਿਚ ਭਾਰਤੀ ਰੇਲਵੇ ਦਾ ਇੰਜਨ ਪਹਿਲੇ ਸਥਾਨ ਉਪਰ, ਕੇਰਲਾ ਦੀ ਕਿਸ਼ਤੀ ਦੂਜੇ ਨੰਬਰ ਉਪਰ ਅਤੇ ਤਾਮਿਲਨਾਡੂ ਦਾ ਤੀਰ ਤੀਸਰੇ ਸਥਾਨ ਉਪਰ ਹੀ ਰਿਹਾ| ਤਾਮਿਲਨਾਡੂ ਸੂਬੇ ਦੇ ਬਹੁਤ ਫੁਰਤੀਲੇ ਬਾਸਕਿਟਬਾਲ ਖਿਡਾਰੀ, ਨੌਜਵਾਨ ਬਲਧਨੇਸ਼ਵਰ ਅਤੇ ਭਾਰਤੀ ਰੇਲਵੇ ਦੀ ਛੁੱਰਲੀ ਮਹਿਲਾ ਖਿਡਾਰਨ ਪੂਨਮ ਚਥੁਰਵੇਦੀ ਨੂੰ 73ਵੀ ਸੀਨੀਅਰ ਨੈਸ਼ਨਲ ਬਾਸਕਿਟਬਾਲ ਚੈਪੀਅਨਸਿ਼ਪ ਦਾ ਸਭ ਤੋ ਉਤੱਮ ਖਿਡਾਰੀ ਵਜੋ ਐਲਾਨਿਆ ਗਿਆ| ਪਿਛਲੇ ਪੰਜ ਸਾਲਾਂ ਦੇ ਭਾਰਤੀ ਬਾਸਕਿਟਬਾਲ ਖੇਡ ਦੇ ਇਤਿਹਾਸ ਵਿਚ ਮਰਦਾਂ ਦੇ ਵਰਗ ਵਿਚ ਉਤਮ ਖਿਡਾਰੀ ਬਣਨ ਦਾ ਦਬਦਬਾ ਪੰਜਾਬ ਤੇ ਤਾਮਿਲਨਾਡੂ ਦੇ ਬਾਸਕਿਟਬਾਲ ਖਿਡਾਰੀਆਂ ਦਾ ਹੀ ਰਿਹਾ ਹੈ| ਸਾਲ 2018 ਵਿਚ ਪੰਜਾਬ ਦੇ ਅੰਮ੍ਰਿਪਾਲ ਸਿੰਘ ਨੇ, 2019 ਵਿਚ ਅਰਸ਼ਪ੍ਰੀਤ ਸਿੰਘ ਭੁੱਲਰ, 2022 ਵਿਚ ਅਮਿਜੋਤ ਸਿੰਘ ਸਰਦਾਰ ਨੇ ਭਾਰਤੀ ਬਾਸਕਿਟਬਾਲ ਖੇਡ ਵਿਚ ਸਰਦਾਰੀ ਦਾ ਉਤੱਮ ਖਿਡਾਰੀ ਵਾਲਾ ਖਿਤਾਬ ਹਾਸਿਲ ਕੀਤਾ|

73ਵੀ ਸੀਨੀਅਰ ਨੈਸ਼ਨਲ ਬਾਸਕਿਟਬਾਲ ਚੈਪੀਅਨਸਿ਼ਪ ਲੁਧਿਆਣਾ ਵਿਖੇ ਜਿਤੱਣ ਵਾਲੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਪੁਲੀਸ ਅਧਿਕਾਰੀ, ਸਪੈਸਲ-ਡੀ ਜੀ ਪੀ, ਲਾਅ ਐਡ ਆਰਡਰ ਸ੍ਰੀ ਅਰਪਿਤ ਸ਼ੁਕਲਾ ਜੀ ਨੇ ਕੀਤੀ| ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਇੰਨਡੋਰ ਬਾਸਕਿਟਬਾਲ ਹਾਲ ਵਿਚ ਸਮਾਗਮ ਦੇ ਮੁੱਖ ਮਹਿਮਾਨ, ਪੰਜਾਬ ਪੁਲੀਸ ਦੇ ਸਾਬਕਾ ਡੀ ਜੀ ਪੀ ਅਤੇ ਪੰਜਾਬ ਬਾਸਕਿਟਬਾਲ ਸੰਸਥਾ ਦੇ ਪ੍ਰਧਾਨ ਸਰਦਾਰ ਰਾਜਦੀਪ ਸਿੰਘ ਗਿਲ ਸਨ| ਇਸ ਸਮਾਗਮ ਵਿਚ ਪੰਜਾਬ ਬਾਸਕਿਟਬਾਲ ਸੰਸਥਾ ਦੇ ਸਕੱਤਰ ਜਰਨਲ, ਨਿਸ਼ਕਾਮ ਖੇਡ ਸੇਵਕ ਤੇ ਪ੍ਰੱਪਕ ਪ੍ਰਬੰਧਕ ਸਰਦਾਰ ਤੇਜਾ ਸਿੰਘ ਧਾਲੀਵਾਲ, ਸਰਦਾਰ ਕੁੱਲਦੀਪ ਸਿੰਘ ਚਾਹਲ ਆਈ ਪੀ ਐਸ-ਪੁਲੀਸ ਕਮਿਸ਼ਨਰ ਲੁਧਿਆਣਾ ਤੇ ਚੇਅਰਮੈਨ ਪ੍ਰਬੰਧਕ ਕਮੇਟੀ, ਨੌਜਵਾਨ ਸ੍ਰੀ ਆਧੱਵ ਅਰਜੁਨਾ-ਤਮਿਲਨਾਡੂ (ਮਦਰਾਸ) ਪ੍ਰਧਾਨ ਬਾਸਕਿਟਬਾਲ ਫੈਡਰੇਸਨ ਆਫ ਇੰਡੀਆ, ਸ੍ਰੀ ਕੁਲਵਿੰਦਰ ਗਿਲ, ਮੱਧ ਪ੍ਰਦੇਸ (ਭੋਪਾਲ)-ਸਕੱਤਰ ਜਰਨਲ ਬਾਸਕਿਟਬਾਲ ਫੈਡਰੇਸਨ ਆਫ ਇੰਡੀਆ, ਸਰਦਾਰ ਗੁਰਪ੍ਰੀਤ ਸਿੰਘ ਤੂਰ-ਸੇਵਾ ਮੁੱਕਤ-ਆਈ ਪੀ ਐਸ-ਪੈਟਰਨ ਪੰਜਾਬ ਬਾਸਕਿਟਬਾਲ ਸੰਸਥਾ ਤੇ ਸਮਾਜਿਕ ਪੰਜਾਬੀ ਲਿਖਾਰੀ, ਪੰਜਾਬ ਪੁਲੀਸ ਦੇ ਸਾਬਕਾ ਅਹਿਮ ਅਫਸਰ ਸਰਦਾਰ ਯੁਰਿੰਦਰ ਸਿੰਘ ਹੇਅਰ, ਸਾਬਕਾ ਪੰਜਾਬ ਪੁਲੀਸ ਅਧਿਕਾਰੀ ਤੇ ਅਰਜਨਾ ਐਵਾਰਡੀ ਸ੍ਰਦਾਰ ਸੱਜਣ ਸਿੰਘ ਚੀਮਾ, ਸਰਦਾਰ ਪ੍ਰਮਿੰਦਰ ਸਿੰਘ ਅਰਜਨਾ ਐਵਾਰਡੀ, ਸਰਦਾਰ ਰੁਪਿੰਦਰ ਸਿੰਘ-ਪੀ ਪੀ ਅੇਸ, ਡੀ ਸੀ ਪੀ-ਲੁਧਿਆਣਾ, ਸਰਦਾਰ ਮੁੱਖਵਿੰਦਰ ਸਿੰਘ ਭੁੱਲਰ-ਐਸ ਐਸ ਪੀ ਜਾਲੰਧਰ ਦਿਹਾਤੀ, ਸਰਦਾਰ ਜੇ ਪੀ ਸਿੰਘ-ਸਾਬਕਾ ਏ ਡੀ ਸੀ, ਸ੍ਰੀ ਵਿਜੈ ਚੋਪੜਾ, ਸ੍ਰੀ ਬ੍ਰਿਜ ਭੂਸਨ ਗੋਇਲ ਸ੍ਰੀ ਅਭੀਨਾਸ਼ ਚੰਦਰ ਮੈਣੀ-ਸਾਬਕਾ ਸਕੱਤਰ-ਪੰਜਾਬ ਬਾਸਕਿਟਬਾਲ ਸੰਸਥਾ, ਸਰਦਾਰ ਹਰਪਾਲ ਸਿੰਘ ਮਾਂਗਟ-ਸੇਵਾ ਮੁੱਕਤ ਬੈਕ ਅਧਿਕਾਰੀ, ਸਰਦਾਰ ਹਰਜਿੰਦਰ ਸਿੰਘ-ਸਾਂਈ ਕੋਚ, ਸ੍ਰੀ ਅਨਿਲ ਕੁਮਾਰ ਪੁੰਜ-ਬਾਸਕਿਟਬਾਲ ਕੋਚ, ਸਾਬਕਾ ਜਿਲਾ ਹੈਡਬਾਲ ਕੋਚ ਸ੍ਰੀ ਹਰਿੰਦਰ ਸ਼ਰਮਾ, ਸਰਦਾਰ ਗੁਰਇੰਦਰਜੀਤ ਸਿੰਘ ਪਟਿਆਲਾ, ਸਾਬਕਾ ਹੈਡਬਾਲ ਖਿਡਾਰੀ ਤੇ ਵਿਉਪਾਰੀ ਸ੍ਰੀ ਸੁਮੇਸ਼ ਚੱਢਾ, ਪ੍ਰੋ: ਰਾਜਿੰਦਰ ਸਿੰਘ, ਸਰਦਾਰ ਰੱਣਬੀਰ ਸਿੰਘ ਟੁੱਟ ਪਰਾਗਪੁਰ-ਜਾਲੰਧਰ, ਸਰਦਾਰ ਸੁਖਬੀਰ ਸਿੰਘ ਧਾਲੀਵਾਲ, ਸ੍ਰੀ ਅੱਨੂ ਅੱਗਰਵਾਲ, ਕਨੈਡਾ-ਵੈਨਕੂਵਰ ਤੋ ਇੰਡੋ ਕਨੈਡੀਅਨ ਟਾਈਮਜ ਅੱਖਬਾਰ ਦੇ ਅੰਤ੍ਰਰਾਸ਼ਟੀ ਉਲੰਪਿਅਨ ਖੇਡ ਫੋਟੋ ਪਤਰਕਾਰ, ਸਰਦਾਰ ਸੰਤੋਖ ਸਿੰਘ ਮੰਡੇਰ-ਸਾਬਕਾ ਸਕੱਤਰ ਜਰਨਲ, ਪੰਜਾਬ ਹੈਡਬਾਲ ਐਸੋਸੀਏਸਨ ਅਤੇ ਕਈ ਹੋਰ ਨਾਮੀ ਖੇਡ ਸੰਸਥਾਵਾਂ ਦੇ ਪ੍ਰਬੰਧਕ, ਵੱਖੋ ਵੱਖ ਖੇਡਾਂ ਦੇ ਮਾਨਤਾ ਪ੍ਰਾਪਤ ਐਨ ਆਈ ਐਸ ਤੇ ਸਾਈ ਮਹਿਕਮੇ ਦੇ ਕੋਚ ਸਾਹਿਬਾਨ, ਬਾਸਕਿਟਬਾਲ ਦੇ ਪੁਰਾਣੇ ਤੇ ਨਵੇ ਰਾਸ਼ਟਰੀ ਅਤੇ ਅੰਤ੍ਰਰਾਸ਼ਟਰੀ ਖਿਡਾਰੀ ਮੌਜੂਦ ਸਨ|
ਖੇਡਾਂ ਨੂੰ ਸਪੌਸਰ ਕਰਨ ਵਾਲੀਆਂ ਕੰਪਨੀਆਂ ਤੇ ਸੰਸਥਾਵਾਂ ਵਿਚੋ ਸੱਭ ਤੋ ਵੱਧ, ਕੋਕਾ ਕੋਲਾ, ਇੰਡੀਅਨ ਔਇਲ, ਨਿਵੀਆ-ਬਾਸਕਿਟਬਾਲ ਖੇਡ ਦੀ ਅਧੁਨਿਕ ਬਾਲ ਦੇ ਨਿਰਮਾਤਾ, ਐਸ ਪੀ ਐਸ-ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ, ਵੇਰਕਾ ਦੁੱਧ, ਫਾਸਟ ਵੇ ਚੈਨਲ, ਕੌਸਕੋ, ਆਰ ਈਲਾਨ, ਫਿਕੀ, ਸੀ ਟੀ ਯੂਨੀਵਰਸਿਟੀ, ਬੌਨ ਬਰੈਡ, ਐਗੀ ਇੰਨਫਰਾ ਦਾ ਬਹੁਤ ਭਰਵਾਂ ਯੋਗਦਾਨ ਰਿਹਾ|