Headlines

ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਦਾ 79ਵਾਂ ਯਾਦਗਾਰੀ ਸਮਾਗਮ 

ਰੋਮ, ਇਟਲੀ(ਗੁਰਸ਼ਰਨ ਸਿੰਘ ਸੋਨੀ)- ਬੀਤੇ ਦਿਨੀਂ ਇਟਲੀ ਦੇ ਸ਼ਹਿਰ ਫਾਇਸਾ ਵਿਖੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿ. ਇਟਲੀ ਵੱਲੋਂ ਫਾਇਸਾ ਸ਼ਹਿਰ ਦੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਅਤੇ ਇਟਾਲੀਅਨ ਫੌਜੀਆਂ ਦਾ 79ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਫਾਇਸਾ ਦੇ ਮੇਅਰ ਮਾਸੀਮੋ ਈਜ਼ੋਲਾ ਨੇ ਸ਼ਰਧਾਜਲੀ ਸਮਾਗਮ ਦੌਰਾਨ ਆਪਣੇ ਭਾਸ਼ਨ ਵਿੱਚ ਸਿੱਖ ਕੌਮ ਨੂੰ ਇਕ ਬਹਾਦਰ ਕੌਮ ਕਹਿੰਦੇ ਹੋਇਆ ਸਰਾਹਨਾ ਕੀਤੀ ਜੋ ਕਿ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਦੂਜਿਆਂ ਦੀਆਂ ਜਾਨਾ ਬਚਾਉਂਦੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਹੁਣ ਵੀ ਸਿੱਖ ਬਹੁਤ ਮਿਹਨਤ ਨਾਲ ਕੰਮ ਕਰਦੇ ਹਨ ਅਤੇ ਦੇਸ਼ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਸ਼ਰਧਾਂਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਮਿਲਾਨ ਇੰਡੀਅਨ ਕੌਸਲੇਟ ਤੋਂ ਰਾਜ ਕਮਲ ਵੀ ਸ਼ਾਮਲ ਹੋਏ। ਇਸ ਮੌਕੇ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿ. ਇਟਲੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ,ਸੇਵਾ ਸਿੰਘ ਫੌਜੀ,ਸਤਨਾਮ ਸਿੰਘ,ਗੁਰਮੇਲ ਸਿੰਘ ਭੱਟੀ,ਜਸਬੀਰ ਸਿੰਘ ਧਨੋਤਾ,ਹਰਜਾਪ ਸਿੰਘ,ਪਰਿਮੰਦਰ ਸਿੰਘ ਤੋਂ ਇਲਾਵਾ ਕਾਰਾਬਿਨੀਏਰੇ ਪੁਲਿਸ ਅਤੇ ਸ਼ਹਿਰ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ। ਸਮਾਗਮ ਦੌਰਾਨ ਆਰਜਿਲ ਰੋਮਾਨਯਾ ਗਰੁੱਪ ਦੇ ਮੈਬਰਾਂ ਨੇ ਮਿਲਟਰੀ ਬੈਂਡ ਵਜਾ ਕੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਦੱਸਣਯੋਗ ਹੈ ਕਿ ਸਥਾਨਕ ਇਟਾਲੀਅਨ ਲੋਕਾਂ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।