Headlines

ਰਾਜਧਾਨੀ ਰੋਮ ਦੇ ਮਾਲਾਗ੍ਰੋਟਾ ਕੂੜਾ ਪਲਾਂਟ ਵਿੱਚ ਲੱਗੀ ਭਿਆਨਕ ਅੱਗ 

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਰਾਜਧਾਨੀ ਰੋਮ ਦੇ ਮਾਲਾਗ੍ਰੋਟਾ ਦੇ ਕੂੜੇ ਦੀ ਸਾਂਭ ਸੰਭਾਲ ਤੇ ਨਿਪਟਾਰਾ ਕਰਨ ਵਾਲੇ ਵੱਡੇ ਪਲਾਂਟ ਵਿੱਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਤਾਜ਼ਾ ਜਾਣਕਾਰੀ ਦੇ ਅਨੁਸਾਰ ਇਸ ਕੂੜੇ ਦੇ ਪਲਾਂਟ ਦੇ ਮਾਲਾਗ੍ਰੋਟਾ ਦੇ ਟੀਐਮਬੀ 1 ਨੂੰ ਅੱਗ ਲੱਗ ਗਈ ਹੈ। ਤਕਰੀਬਨ ਦੁਪਹਿਰ 3.30 ਵਜੇ ਡੀ ਮਾਲਾਗ੍ਰੋਟਾ 257 ਨੂੰ ਅੱਗ ਲੱਗਣ ਨਾਲ ਕਾਲੇ ਰੰਗ ਦੇ ਧੂੰਆਂ ਦਿਖਾਈ ਦਿੱਤਾ ਤੇ ਜਲਦ ਹੀ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵਲੋ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਸਕੇ। ਖ਼ਬਰ ਨਸ਼ਰ ਹੋਣ ਤੱਕ ਕੋਈ ਵੀ ਜਾਨੀ ਨੁਕਸਾਨ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ