Headlines

ਦੋ ਮਹੀਨੇ ਪਹਿਲਾਂ ਇਟਲੀ ਆਏ ਕਪੂਰਥਲਾ ਦੇ ਨੌਜਵਾਨ ਅਜੈ ਕੁਮਾਰ ਦੀ ਸੜਕ ਹਾਦਸੇ ‘ਚ ਮੌਤ

 * ਮ੍ਰਿਤਕ ਦੇ ਪਰਿਵਾਰ ਨੇ ਲਾਸ਼ ਭਾਰਤ ਭੇਜਣ ਲਈ ਇਟਲੀ ਦੇ ਭਾਰਤੀਆਂ ਤੋਂ ਲਾਈ ਮਦਦ ਦੀ ਗੁਹਾਰ *
 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) – ਪੰਜਾਬ ਦੇ ਪਿੰਡ ਨਡਾਲਾ (ਕਪੂਰਥਲਾ)ਦੇ ਰੋਜ਼ੀ ਰੋਟੀ ਦੀ ਖਾਤਰ ਦੋ ਮਹੀਨੇ ਪਹਿਲਾਂ ਲੱਖਾਂ ਰੁਪੲੈ ਕਰਜ਼ਾ ਚੁੱਕ ਇਟਲੀ ਆਏ ਪੰਜਾਬੀ ਨੋਜਵਾਨ ਅਜੈ ਕੁਮਾਰ ਨਾਲ ਜਿਸ ਦੀ ਰੋਮ ਦੇ ਏਅਰਪੋਰਟ ਨੇੜੇ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ।ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਮਨਦੀਪ ਕੁਮਾਰ ਨੇ ਪ੍ਰੈੱਸ ਨੂੰ ਭੇਜੀ ਜਾਣਕਾਰੀ ਵਿੱਚ ਕਿਹਾ ਕਿ ਉਸ ਦਾ ਜੀਜਾ ਅਜੈ ਕੁਮਾਰ (36) ਪੁੱਤਰ ਗੁਰਧਿਆਨ ਵਾਸੀ ਨਡਾਲਾ ਦੀ ਬੀਤੇ ਦਿਨ ਇਟਲੀ ਵਿਖੇ ਮੌਤ ਹੋ ਜਾਣ ਦਾ ਸਮਾਚਾਰ ਉਹਨਾਂ ਨੂੰ ਮਿਲਿਆ ਹੈ।ਉਹਨਾਂ ਅਜੈ ਕੁਮਾਰ ਨੂੰ ਕਰਜ਼ਾ ਲੱਖਾਂ ਰੁਪੲੈ ਕਰਜ਼ਾ ਚੁੱਕ ਚੰਗੇ ਭਵਿੱਖ ਤੇ ਘਰ ਦੀ ਗਰੀਬੀ ਦੂਰ ਕਰਨ ਲਈ ਤਕਰੀਬਨ ਦੋ ਮਹੀਨੇ ਪਹਿਲਾਂ ਇਟਲੀ ਭੇਜਿਆ ਸੀ। ਬੀਤੇ ਦਿਨੀ ਉਸ ਦਾ ਜੀਜਾ ਅਜੈ ਕੁਮਾਰ ਕਿਸੇ ਦੋਸਤ ਦੀ ਗੱਡੀ ਵਿੱਚ ਬੈਠ ਕੇ ਲਾਸੀਓ ਸੂਬੇ ਦੇ ਜ਼ਿਲਾ ਲਾਤੀਨਾ ਤੋ ਫਿਊਮੀਚੀਨੋ ਹਵਾਈ ਅੱਡੇ ਤੇ ਕਿਸੇ ਰਿਸ਼ਤੇਦਾਰ ਨੂੰ ਲੈਣ ਚਲੇ ਗਏ ਜਿੱਥੇ ਗੱਡੀ ਚਾਲਕ ਨੇ ਹਵਾਈ ਅੱਡੇ ਨੇੜੇ ਪਾਰਕਿੰਗ ਦੇ ਪੈਸੇ ਬਚਾਉਣ ਖਾਤਿਰ ਗੱਡੀ ਗਲਤ ਥਾਂ ਕਰਕੇ ਆਉਣ ਵਾਲੇ ਰਿਸ਼ਤੇਦਾਰ ਦੀ ਫਲਾਈਟ ਦਾ ਇੰਤਜ਼ਾਰ ਕਰਨ ਲੱਗੇ । ਇਸ ਦੌਰਾਨ ਮ੍ਰਿਤਕ ਨੋਜਵਾਨ ਅਜੈ ਕੁਮਾਰ ਪਿਸ਼ਾਬ ਕਰਨ ਜਾਣ ਲਈ ਸੜਕ ਪਾਰ ਕਰਨ ਲੱਗਾ ਤੇ ਇੱਕ ਤੇਜ਼ ਰਫਤਾਰ ਕਾਰ ਦੀ ਲਪੇਟ ਵਿੱਚ ਗਿਆ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੋਜਵਾਨ ਦੇ ਦੋ ਛੋਟੇ ਬੱਚੇ ਹਨ ਉਹਨਾਂ ਇਟਲੀ ਸਰਕਾਰ ,ਭਾਰਤੀ ਅੰਬੈਂਸੀ ਰੋਮ ਤੇ ਭਾਰਤੀ ਭਾਈਚਾਰੇ ਤੋ ਮੰਗ ਕਰਦਿਆ ਆਖਿਆ ਕਿ ਇਸ ਹਾਦਸੇ ਦੀ ਜਾਂਚ ਕੀਤੀ ਜਾਵੇ ਤੇ ਨੋਜਵਾਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਮ੍ਰਿਤਕ ਅਜੈ ਕੁਮਾਰ ਦੇ ਆਖ਼ਰੀ ਵਾਰ ਦਰਸ਼ਨ ਕਰ ਸਕਣ।