Headlines

ਏ ਸਟਾਰ ਡੋਰਜ਼ ਐਂਡ ਮੋਲਡਿੰਗ ਵਲੋਂ ਸ਼ਾਨਦਾਰ ਸਾਲਾਨਾ ਪਾਰਟੀ

ਏ ਸਟਾਰ ਡੋਰਜ਼ ਐਂਡ ਮੋਲਡਿੰਗ ਕੰਪਨੀ ਵੱਲੋਂ ਸ਼ਾਨਦਾਰ ਸਲਾਨਾ ਪਾਰਟੀ

ਸਰੀ, 7 ਜਨਵਰੀ (ਹਰਦਮ ਮਾਨ)- ਸਰੀ ਦੀ ਪ੍ਰਸਿੱਧ ਕੰਪਨੀ ‘ਏ-ਸਟਾਰ ਡੋਰਜ਼ ਐਂਡ ਮੋਲਡਿੰਗਜ਼ ਲਿਮਟਿਡ’ ਵੱਲੋਂ ਹਰ ਸਾਲ ਵਾਂਗ ਧਾਲੀਵਾਲ ਬੈਂਕੁਇਟ ਹਾਲ ਵਿਚ ਸਾਲਾਨਾ ਪਾਰਟੀ ਮੌਕੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਗਾਇਕ ਇੰਦੀ ਸੰਘੇੜਾ ਅਤੇ ਲੋਕਲ ਕਲਾਕਾਰਾਂ ਨੇ ਆਪਣੀ ਗਾਇਕੀ ਦੇ ਵੱਖ ਵੱਖ ਰੰਗਾਂ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਬੀਤੇ ਵਰ੍ਹੇ ਨੂੰ ਅਲਵਿਦਾ ਕਹਿੰਦਿਆਂ ਅਤੇ ਨਵੇਂ ਸਾਲ ਨੂੰ ਖੁਸ਼ ਆਮਦੀਦ ਕਹਿੰਦਿਆਂ ਇਸ ਪਾਰਟੀ ਵਿੱਚ ਕੰਪਨੀ ਦੇ ਸੱਦੇ ‘ਤੇ ਸ਼ਹਿਰ ਦੀਆਂ ਬਹੁਤ ਸਾਰੀਆਂ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਕੰਪਨੀ ਦੇ ਸੀਈਓ ਗੁਰਦੀਪ ਸਿੰਘ ਨੇ ਸਭਨਾਂ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਪ੍ਰਸਿੱਧ ਮੰਚ ਸੰਚਾਲਕ ਲੱਖਾ ਸਿੱਧਵਾਂ ਨੇ ਆਪਣੇ ਸ਼ਿਅਰਾਂ ਨਾਲ ਕਲਾਕਾਰਾਂ ਅਤੇ ਸਰੋਤਿਆਂ ਵਿਚ ਇਕਸੁਰਤਾ ਬਣਾਈ ਰੱਖਣ ਦਾ ਕਾਰਜ ਬਾਖੂਬੀ ਨਿਭਾਇਆ। ਅੰਤ ਵਿਚ ‘ਏ-ਸਟਾਰ ਡੋਰਜ਼ ਐਂਡ ਮੋਲਡਿੰਗਜ਼ ਲਿਮਟਿਡ’ ਦੇ ਮਾਲਕ ਮਨਧੀਰ ਸਿੰਘ ਉੱਪਲ ਅਤੇ ਬਲਜੀਤ ਸਿੰਘ ਗਰੇਵਾਲ ਨੇ ਸਾਰੇ ਗਾਇਕਾਂ, ਸਾਜ਼ਿੰਦਿਆਂ ਅਤੇ ਪ੍ਰੋਗਰਾਮ ਵਿਚ ਸ਼ਾਮਲ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।