Headlines

ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਦਾ ਸ਼ਾਨਦਾਰ ਸਾਲਾਨਾ ਸਮਾਗਮ

ਵਿਦਿਆਰਥੀ ਜੀਵਨ ਦੇ ਸੁਨਹਿਰੀ ਦਿਨਾਂ ਨੂੰ ਯਾਦ ਕੀਤਾ-

ਸਰੀ- ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ ਅਲੂਮਨੀ ਐਸੋਸੀਏਸ਼ਨ ਵਲੋਂ 8 ਵੀਂ ਸਾਲਾਨਾ ਪਾਰਟੀ ਅੰਪਾਇਰ ਬੈਕੁਇਟ ਹਾਲ ਯੌਰਕ ਸੈਂਟਰ ਸਰੀ ਵਿਖੇ ਧੂਮਧਾਮ ਤੇ ਸ਼ਾਨਦਾਰ ਢੰਗ ਨਾਲ ਮਨਾਈ ਗਈ। ਡਾ ਗੁਰਬਾਜ਼ ਸਿੰਘ ਬਰਾੜ, ਹਰਿੰਦਰਜੀਤ ਡੁਲਟ, ਹਰਵਿੰਦਰ ਨਈਅਰ, ਹਰਮੀਤ ਸਿੰਘ ਖੁੱਡੀਆਂ, ਹਰਪ੍ਰੀਤ ਧਾਲੀਵਾਲ, ਬਲਜਿੰਦਰ ਸੰਘਾ ਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਸ਼ਮੂਲੀਅਤ ਕੀਤੀ।

ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਕੰਟਰੋਲਰ ( ਪ੍ਰੀਖਿਆ)  ਡਾ ਪਰਵਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਿਹਨਾਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਵਿਦਿਆਰਥੀਆਂ ਤੇ ਵਿਦਿਆਰਥਣਾਂ ਵਲੋਂ ਕਈ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਹਨਾਂ ਚੋ ਮੁਟਿਆਰਾਂ ਦੀ ਜਾਗੋ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਪੰਜਾਬੀ ਸਭਿਆਚਾਰਕ ਰੰਗ ਦੇ ਨਾਲ ਬਾਲੀਵੁਡ ਗੀਤ ਸੰਗੀਤ ਨੇ ਮਹਿਫਲ ਨੂੰ ਯਾਦਗਾਰੀ ਬਣਾਇਆ। ਇਸ ਸਮਾਗਮ ਵਿਚ ਦੇਰ ਰਾਤ ਤੱਕ ਸਭ ਨੇ ਮਹਿਫਲ ਦਾ ਰੰਗ ਮਾਣਿਆ ਤੇ ਵਿਦਿਆਰਥੀ ਜੀਵਨ ਦੇ ਸੁਨਹਿਰੀ ਦਿਨਾਂ ਨੂੰ ਯਾਦ ਕੀਤਾ।