Headlines

ਕਾਮਰੇਡ ਹਰਬੰਸ ਢਿੱਲੋਂ ਦਾ ਸਦੀਵੀ ਵਿਛੋੜਾ

ਵੈਨਕੂਵਰ- ਦੁਖਦਾਈ ਖਬਰ ਹੈ ਕਿ ਬਹੁਤ ਹੀ  ਸੁਲਝੇ ਹੋਏ , ਪਕਰੌੜ ਚਿੰਤਕ, ਕਾਮਰੇਡ ਹਰਬੰਸ ਢਿੱਲੋਂ 2023 ਸਾਲ ਦੇ ਆਖ਼ਰੀ ਦਿਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। 88 ਵਰ੍ਹਿਆਂ ਦੇ ਆਖ਼ਰੀ ਸਾਲਾਂ ਵਿਚ ਉਹ ਡਾਇਮੈਂਸ਼ੀਆ ਨਾਲ਼ ਜੂਝ ਰਹੇ ਸਨ। ਉਹ ਸਾਰੀ ਉਮਰ ਖੱਬੇ-ਪੱਖੀ ਅਗਾਂਹ-ਵਧੂ ਵਿਚਾਰਧਾਰਾ ਨਾਲ਼ ਜੁੜੇ ਰਹੇ ਤੇ ਭਾਰਤ, ਇੰਗਲੈਂਡ, ਕੈਨੇਡਾ (ਐਡਮਿੰਟਨ, ਵੈਨਕੂਵਰ) ਵਿਚ ਸਾਹਿਤਕ, ਰਾਜਨੀਤਕ ਹਲਕਿਆਂ ਵਿਚ ਸਰਗਰਮੀ ਨਾਲ਼ ਸ਼ਿਰਕਤ ਕਰਦੇ ਰਹੇ।

ਉਨ੍ਹਾਂ ਦੇ ਪਰਵਾਰ ਨਾਲ਼ ਦੁੱਖ ਸਾਂਝਾ ਕਰਨ ਲਈ ਤੁਸੀਂ ਉਨ੍ਹਾਂ ਦੀ ਧਰਮ-ਪਤਨੀ ਦਰਸ਼ੀ ਭੈਣ ਜੀ ਨਾਲ਼ 604 501 4999 ’ਤੇ ਸੰਪਰਕ ਕਰ ਸਕਦੇ ਹੋ।