Headlines

ਕਬੱਡੀ ਖਿਡਾਰੀ ਤਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਇੰਡੀਆ ਭੇਜਣ ਲਈ ਸਹਾਇਤਾ ਦੀ ਅਪੀਲ

ਵੈਨਕੂਵਰ- ਕੈਨੇਡਾ ਵਿਚ ਰਹਿ ਰਹੇ ਉਘੇ ਕਬੱਡੀ ਖਿਡਾਰੀ ਤਲਵਿੰਦਰ ਸਿੰਘ  ਤਿੰਦਾ ਦੀ ਬੀਤੀ 23 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਣ ਦੁਖਦਾਈ ਮੌਤ ਹੋਣ ਦੀ ਖਬਰ ਹੈ। ਉਹ ਇਸ ਸਾਲ 2023 ਦਾ ਕਬੱਡੀ ਸੀਜ਼ਨ ਖੇਡਣ ਲਈ ਕੈਨੇਡਾ ਆਇਆ ਸੀ। ਉਸਦੀ ਮੌਤ ਉਪਰ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੰਧੂ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਸਵਰਗਵਾਸੀ ਖਿਡਾਰੀ ਦੀ ਮ੍ਰਿਤਕ ਦੇਹ ਨੂੰ ਇੰਡੀਆ ਭੇਜਣ ਲਈ ਸਹਾਇਤਾ ਦੀ ਅਪੀਲ ਕੀਤੀ ਹੈ। ਉਹਨਾਂ ਵਲੋਂ ਭੇਜੀ ਇਕ ਜਾਣਕਾਰੀ ਮੁਤਾਬਿਕ  ਤਲਵਿੰਦਰ ਤਿੰਦਾ ਦੀ ਮ੍ਰਿਤਕ ਦੇਹ ਨੂੰ ਉਸਦੇ ਮਾਪਿਆਂ ਤੱਕ ਪਹੁੰਚਾਉਣ ਲਈ ਗੋ ਫੰਡ ਮੀ ਅਕਾਉਂਟ ਬਣਾਇਆ ਗਿਆ ਹੈ। ਇਸ ਲਈ ਘੱਟੋ ਘੱਟ 15,000 ਡਾਲਰ ਦੀ ਜ਼ਰੂਰਤ ਹੈ। ਉਹਨਾਂ ਖੇਡ ਪ੍ਰੇਮੀਆਂ ਤੇ ਲੋਕਾਂ ਨੂੰ ਇਸ ਅਕਾਉਂਟ ਤੇ ਜਾਕੇ ਆਪਣੀ ਸਮਰੱਥਾ ਅਨੁਸਾਰ ਦਾਨ ਕਰਨ ਦੀ ਅਪੀਲ ਕੀਤੀ ਹੈ।

ਵਧੇਰੇ ਜਾਣਕਾਰੀ ਲਈ ਕੁਲਵਿੰਦਰ ਸਿੰਘ ਸੰਧੂ ਨਾਲ ਫੋਨ ਨੰਬਰ 604-307-4893 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

Read more here https://gofund.me/8b69c7b9

https://www.gofundme.com/f/talwinder-singh-tindha-kabaddi-plyer