Headlines

ਸਾਬਕਾ ਪੁਲਿਸ ਕਪਤਾਨ ਸੰਤ ਸਿੰਘ ਧਾਲੀਵਾਲ ਦਾ ਅਲਬਰਟਾ ਵਿਧਾਨ ਸਭਾ ਵਿਚ ਸਨਮਾਨ

ਐਡਮਿੰਟਨ ( ਦੇ ਪ੍ਰ ਬਿ)–ਬੀਤੇ ਦਿਨੀਂ ਪੰਜਾਬ ਤੋਂ ਕੈਨੇਡਾ ਦੌਰੇ ਤੇ ਪੁੱਜੇ ਸਾਬਕਾ ਪੁਲਿਸ ਕਪਤਾਨ ਸ ਸੰਤ ਸਿੰਘ ਧਾਲੀਵਾਲ ਦਾ ਐਡਮਿੰਟਨ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਐਡਮਿੰਟਨ ਤੋਂ ਵਿਧਾਇਕ ਜਸਵੀਰ ਸਿੰਘ ਦਿਓਲ ਵਲੋਂ ਉਹਨਾਂ ਦਾ ਅਲਬਰਟਾ ਵਿਧਾਨ ਸਭਾ ਦੀ ਬਿਲਡਿੰਗ ਦਾ ਟੂਰ ਲਗਵਾਇਆ ਗਿਆ ਤੇ ਵਿਧਾਨ ਸਭਾ ਦੇ ਇਤਿਹਾਸ ਤੇ ਹੋਰ ਵਿਧਾਨਕ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ। ਵਿਧਾਇਕ ਦਿਓਲ ਵਲੋਂ ਸ ਸੰਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਉਹਨਾਂ ਦੇ ਸਪੁੱਤਰ ਜਗਦੀਪ ਧਾਲੀਵਾਲ, ਉਘੇ ਰੇਡੀਓ ਹੋਸਟ ਗੁਰਸ਼ਰਨ ਸਿੰਘ ਬੁੱਟਰ, ਪਰਮਜੀਤ ਸਿੰਘ ਬਾਠ ਤੇ ਸਿਮਰਨ ਬਰਾੜ ਵੀ ਹਾਜ਼ਰ ਸਨ।