Headlines

ਪਿਕਸ ਤੇ ਫਰੇਜ਼ਰ ਵੈਲੀ ਯੂਨੀਵਰਸਿਟੀ ਇੰਡੀਆ ਵਿਚਾਲੇ ਸਮਝੌਤਾ

ਅੰਤਰਰਾਸ਼ਟਰੀ ਪੇਸ਼ੇਵਰਾਂ ਦੇ ਕੈਨੇਡਾ ਪ੍ਰਵਾਸ ਵਿਚ ਸਹਾਇਤਾ-

ਸਰੀ- ਕੈਨੇਡਾ ਪਰਵਾਸ ਦੇ ਚਾਹਵਾਨ ਅੰਤਰਰਾਸ਼ਟਰੀ ਪੇਸ਼ੇਵਰਾਂ ਦੀ ਸਹਾਇਤਾ ਨੂੰ ਮੁੱਖ ਰੱਖਦਿਆਂ ਸਰੀ, ਬੀ.ਸੀ. ਵਿੱਚ ਸਥਿਤ ਦੱਖਣੀ ਏਸ਼ੀਆਈ ਭਾਈਚਾਰੇ ਦੀ ਸੇਵਾ ਕਰਨ ਵਾਲੀ ਕੈਨੇਡਾ ਦੀ ਸਭ ਤੋਂ ਵੱਡੀ ਗੈਰ-ਲਾਭਕਾਰੀ ਸੰਸਥਾ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੋਸਾਇਟੀ ( ਪਿਕਸ ) ਨੇ ਅਧਿਕਾਰਤ ਤੌਰ ‘ਤੇ  ਫਰੇਜ਼ਰ ਵੈਲੀ ਯੂਨੀਵਰਸਿਟੀ ਇੰਡੀਆ ਨਾਲ ਸਮਝੌਤਾ ਪੱਤਰ (ਐੱਮ.ਓ.ਯੂ.) ‘ਤੇ ਦਸਤਖਤ ਕੀਤੇ ਹਨ।

ਹਸਤਾਖਰ ਕਰਨ ਦੀ ਇਹ  ਰਸਮ ਜੀਜੀਡੀਐਸਡੀ ਕਾਲਜ, ਸੈਕਟਰ 32, ਚੰਡੀਗੜ੍ਹ ਵਿਖੇ ਹੋਈ, ਜਿੱਥੇ ਪਿਕਸ ਕੈਨੇਡਾ ਵਿਖੇ ਕਰੀਅਰ ਸੇਵਾਵਾਂ ਦੀ ਡਾਇਰੈਕਟਰ ਰਾਜ ਬਰਾੜ ਅਤੇ ਫਰੇਜ਼ਰ ਵੈਲੀ ਕੈਂਪਸ ਇੰਡੀਆ ਦੇ ਅੰਤਰਿਮ ਸਹਾਇਕ ਨਿਰਦੇਸ਼ਕ ਤੁਸ਼ਾਰ ਗਜਵਾਨੀ ਨੇ ਸਮਝੌਤੇ ਨੂੰ ਰਸਮੀ ਰੂਪ ਦਿੱਤਾ।

ਇਸ ਸਮਝੌਤੇ ਤੇ ਖੁਸ਼ੀ ਪ੍ਰਗਟ ਕਰਦਿਆਂ ਪਿਕਸ ਦੇ ਸੀਈਓ ਸ਼੍ਰੀ ਸਤਬੀਰ ਸਿੰਘ ਚੀਮਾ ਨੇ ਅੰਤਰਰਾਸ਼ਟਰੀ ਪੇਸ਼ੇਵਰਾਂ ਦੀ ਕੈਨੇਡਾ ਪਰਵਾਸ ਕਰਨ ਵਿੱਚ ਸਹਾਇਤਾ  ਲਈ ਆਪਣੀ ਵਚਨਬੱਧਤਾ ਪ੍ਰਗਟਾਈ ਹੈ।  ਉਹਨਾਂ ਕਿਹਾ ਹੈ ਕਿ “ਅਸੀਂ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਅੰਤਰਰਾਸ਼ਟਰੀ ਪੇਸ਼ੇਵਰਾਂ ਦਾ ਸਮਰਥਨ ਕਰਨ ਲਈ ਸਮਰਪਿਤ ਹਾਂ। ਇਸ ਸਹਿਯੋਗੀ ਯਤਨ ਦਾ ਉਦੇਸ਼ ਇੱਕ ਨਵੇਂ ਦੇਸ਼ ਵਿੱਚ ਸਹਿਜ ਪਰਿਵਰਤਨ ਨੂੰ ਯਕੀਨੀ ਬਣਾਉਣਾ ਤੇ ਉਹਨਾਂ ਵਿੱਚ ਵਿਸ਼ਵਾਸ ਅਤੇ ਸੁਰੱਖਿਆ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ।