Headlines

ਭਾਰਤੀ ਉਤਪਾਦਾਂ ਨੂੰ ਵੈਸਟਰਨ ਕੈਨੇਡਾ ਵਿਚ ਉਤਸ਼ਾਹਿਤ ਕਰਨ ਲਈ ਇੰਡੀਆ ਕੌਂਸਲੇਟ ਵੈਨਕੂਵਰ ਨੂੰ ਗੋਲਡ ਮੈਡਲ

ਨਵੀਂ ਦਿੱਲੀ ( ਦਿਓਲ)- ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟਰੇਡ (ਡੀ.ਪੀ.ਆਈ.ਆਈ.ਟੀ.) ਵੱਲੋਂ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਆਯੋਜਿਤ ਇਕ ਸਮਾਰੋਹ ਦੌਰਾਨ, ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਜਨਰਲ ਨੂੰ ਵੈਸਟਰਨ ਕੈਨੇਡਾ ਵਿਚ ਇਕ ਜਿਲਾ ਇਕ ਉਤਪਾਦ ਨੂੰ ਉਤਸ਼ਾਹਿਤ ਕਰਨ ਲਈ  ਮਿਸ਼ਨ ਕੈਟਾਗਰੀ ਵਿੱਚ ਸੋਨ ਤਗਮਾ ਪ੍ਰਦਾਨ ਕੀਤਾ ਗਿਆ ਹੈ। ਇਹ ਐਵਾਰਡ ਵਿਦੇਸ਼ ਮੰਤਰੀ  ਐਸ ਜੈਸ਼ੰਕਰ, ਉਦਯੋਗ ਤੇ ਵਪਾਰ ਮੰਤਰੀ ਸ਼੍ਰੀ ਪੀਯੂਸ਼ ਗੋਇਲ ਤੋਂ ਸ੍ਰੀ ਪੀ. ਕੁਮਾਰਨ, ਓ ਐਸ ਡੀ ਨੇ ਕੌਂਸਲੇਟ ਦੀ ਤਰਫੋਂ ਪੁਰਸਕਾਰ ਪ੍ਰਾਪਤ ਕੀਤਾ। ਭਾਰਤ ਦੇ ਹਾਈ ਕਮਿਸ਼ਨਰ ਸ਼੍ਰੀ ਸੰਜੇ ਕੁਮਾਰ ਵਰਮਾ ਅਤੇ ਕੌਂਸਲ ਜਨਰਲ ਮਨੀਸ਼ ਇਸ ਸਮਾਗਮ ਵਿਚ ਵਰਚੂਅਲ ਸ਼ਾਮਿਲ ਹੋਏ ।

ਕੌਂਸਲੇਟ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਆਤਮ ਨਿਰਭਰ ਭਾਰਤ ਦੇ  ਵਿਜ਼ਨ ਨੂੰ ਲਾਗੂ ਕਰਨ ਲਈ ਪੱਛਮੀ ਕੈਨੇਡੀਅਨ ਪ੍ਰਾਂਤਾਂ ਵਿੱਚ ਭਾਰਤੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਕੌਂਸਲੇਟ ਨੇ ਇਕ ਜਿਲਾ ਇਕ ਉਤਪਾਦ ( ਵੰਨ ਡਿਸਟ੍ਰਿਕਟ ਵੰਨ ਪਰੋਡਕਟ ODOP)  ਨੂੰ ਉਤਸ਼ਾਹਿਤ ਕਰਨ ਲਈ ਸਥਾਨਕ ਵਪਾਰਕ ਭਾਈਚਾਰੇ ਨਾਲ ਮਿਲ ਕੇ ਕੰਮ ਕੀਤਾ ਅਤੇ ਸ਼ਾਨਦਾਰ ਸਮਰਥਨ ਪ੍ਰਾਪਤ ਕੀਤਾ। ਕਮਿਊਨਿਟੀ ਮੈਂਬਰਾਂ ਨੂੰ ਭਾਰਤ ਸਰਕਾਰ ਦੀ ਓਡੀਓਪੀ ਪਹਿਲਕਦਮੀ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਓਡੀਓਪੀ ਉਤਪਾਦਾਂ ਦੀ ਖਰੀਦ ਅਤੇ ਪ੍ਰਚਾਰ ਕਰਨ ਲਈ ਉਤਸ਼ਾਹਿਤ ਕੀਤਾ ਗਿਆ।

ਇੱਕ ਜ਼ਿਲ੍ਹਾ ਇੱਕ ਉਤਪਾਦ (ODOP) ਪਹਿਲਕਦਮੀ ਦਾ ਉਦੇਸ਼ ਭਾਰਤ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੰਤੁਲਿਤ ਖੇਤਰੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਪਹਿਲਕਦਮੀ ਦਾ ਉਦੇਸ਼ ਦੇਸ਼ ਦੇ ਹਰੇਕ ਜ਼ਿਲ੍ਹੇ (ਇੱਕ ਜ਼ਿਲ੍ਹਾ – ਇੱਕ ਉਤਪਾਦ) ਵਿੱਚੋਂ ਘੱਟੋ-ਘੱਟ ਇੱਕ ਉਤਪਾਦ ਦੀ ਚੋਣ, ਬ੍ਰਾਂਡ ਅਤੇ ਪ੍ਰਚਾਰ ਕਰਨਾ ਹੈ ਤਾਂ ਜੋ ਸਾਰੇ ਖੇਤਰਾਂ ਵਿੱਚ ਸੰਪੂਰਨ ਸਮਾਜਿਕ-ਆਰਥਿਕ ਵਿਕਾਸ ਨੂੰ ਸਮਰੱਥ ਬਣਾਇਆ ਜਾ ਸਕੇ।