Headlines

ਸਰੀ ਆਰ ਸੀ ਐਮ ਪੀ ਵਲੋਂ 27 ਦਸੰਬਰ ਨੂੰ ਹੋਈ ਗੋਲਬਾਰੀ ਵਿਚ ਵਰਤੀ ਕਾਰ ਦੀ ਤਸਵੀਰ ਜਾਰੀ

ਸਰੀ- ਸਰੀ ਪੁਲਿਸ ਨੇ ਬੀਤੇ ਦਿਨੀਂ 80 ਐਵਨਿਊ ਦੇ 14900 ਬਲਾਕ ਵਿਖੇ ਸਥਿਤ ਇਕ ਘਰ ਉਪਰ ਹੋਈ ਗੋਲੀਬਾਰੀ ਦੀ ਜਾਂਚ ਦੇ ਸਬੰਧ ਵਿਚ ਇਕ ਨੀਲੇ ਰੰਗ ਦੀ ਹੈਚਬੈਕ ਕਾਰ ਦੀ ਫੋਟੋ ਜਾਰੀ ਕੀਤੀ ਹੈ।
ਪੁਲਿਸ ਨੇ 27 ਦਸੰਬਰ ਨੂੰ ਸਵੇਰੇ 8:03 ਵਜੇ ਉਕਤ ਰਿਹਾਇਸ਼ ‘ਤੇ ਗੋਲੀਬਾਰੀ ਹੋਣ ਦੀ ਸੂਚਨਾ ਉਪਰੰਤ ਪਹੁੰਚ ਕੀਤੀ ਸੀ।
ਪੁਲਿਸ ਅਫਸਰ ਸਰਬਜੀਤ ਸੰਘਾ ਨੇ ਦੱਸਿਆ ਕਿ  ਇਸ ਘਟਨਾ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ।  ਸਰੀ ਆਰ ਸੀ ਐਮ ਪੀ ਜਨਰਲ ਇਨਵੈਸਟੀਗੇਸ਼ਨ ਯੂਨਿਟ ਜਾਂਚ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੀ ਹੈ ਅਤੇ ਇਸ ਘਟਨਾ ਵਿਚ ਵਰਤੀ ਗਏ ਵਾਹਨ ਦੀ ਪਛਾਣ ਕੀਤੀ ਗਈ ਹੈ।
ਪੁਲਿਸ ਨੂੰ ਸਾਲ 2017 ਅਤੇ 2019 ਦੇ ਵਿਚਕਾਰ ਮਾਡਲ ਦੇ ਨੀਲੇ ਰੰਗ ਦੇ, ਚਾਰ-ਦਰਵਾਜ਼ੇ ਵਾਲੀ ਹੈਚਬੈਕ ਮਿਤਸੁਬਿਸ਼ੀ ਮਿਰਾਜ GT ਜਾਂ SE ਦੀ ਭਾਲ ਹੈ। ਫਾਈਲ ਨੰਬਰ 2023-210482 ਦਾ ਹਵਾਲਾ ਦਿੰਦੇ ਹੋਏ, ਕਿਸੇ ਵੀ ਵਿਅਕਤੀ ਨੂੰ ਇਸ ਵਾਹਨ ਬਾਰੇ ਜਾਣਕਾਰੀ ਹੋਵੇ ਤਾਂ ਸਰੀ RCMP ਨਾਲ 604-599-0502 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।