Headlines

ਡਾ ਦਵਿੰਦਰ ਸਿੰਘ ਮਾਂਗਟ ਦੀ ਸਿੰਘ ਸਭਾ ਲਹਿਰ ਦੇ ਇਤਿਹਾਸ ਸਬੰਧੀ ਨਵੀਂ ਪੁਸਤਕ ਦਾ ਰੀਲੀਜ਼ ਸਮਾਰੋਹ 13 ਜਨਵਰੀ ਨੂੰ

ਸਰੀ- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਨਵੇਂ ਸਾਲ ਦੀ ਮਾਸਿਕ ਮਿਲਣੀ 13 ਜਨਵਰੀ,2024 ਨੂੰ ਦਿਨ ਸ਼ਨਿੱਚਰਵਾਰ ਬਾਅਦ ਦੁਪਹਿਰ 12:30 ਵਜੇ ਸੀਨੀਅਰ ਸੈਂਟਰ 7050 120 ਸਟ੍ਰੀਟ ਸਰ੍ਹੀ ਵਿਖੇ ਹੋਵੇਗੀ, ਜਿਸ ਵਿੱਚ ਲੇਖਕ ਦਵਿੰਦਰ ਸਿੰਘ ਮਾਂਗਟ ਦੀ ਅੰਗਰ੍ਰੇਜ਼ੀ ਦੀ ਪੁਸਤਕ ਔਰੀਜਨ ਔਫ ਦ ਸਿੰਘ ਸਭਾ ਮੂਵਮੈਂਟ” ਐਂਡ ਇਟਸ ਲੀਗੈਸੀ” ( “Origin of the Singh Sabha Movement and its legacy ”)  ਰਿਲੀਜ਼ ਹੋਵੇਗੀ । ਇਹ ਸਮਾਗਮ ਸ਼ਹੀਦ ਮੇਵਾ ਸਿੰਘ ਦੀ ਯਾਦ ਨੂੰ ਸਮਰਪਿਤ ਕੀਤਾ  ਜਾਵੇਗਾ ।ਪ੍ਰਬੰਧਕਾਂ ਨੇ ਸਾਹਿਤ ਪ੍ਰੇਮੀਆਂ ਨੂੰ ਹੁਮਹੁਮਾਕੇ ਪੁੱਜਣ ਦੀ ਅਪੀਲ ਕੀਤੀ ਹੈ।
ਪ੍ਰਧਾਨ ਪ੍ਰਿਤਪਾਲ ਗਿੱਲ -604 726 8410
ਉਪ ਪ੍ਰਧਾਨ -ਸੁਰਜੀਤ ਸਿੰਘ ਮਾਧੋਪੁਰੀ -604 377 4171
ਸਕੱਤਰ ਪਲਵਿੰਦਰ ਸਿੰਘ ਰੰਧਾਵਾ -778 552 5320
ਖ਼ਜ਼ਾਨਚੀ -ਰੂਪਿੰਦਰ ਖਹਿਰਾ ਰੂਪੀ -778 892 9731