Headlines

ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਵੀ ਦਰਬਾਰ 13 ਜਨਵਰੀ ਨੂੰ

ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ-ਡੈਲਟਾ ਵਿਖੇ-
ਸਰੀ-ਡੈਲਟਾ : ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਵੱਲੋਂ, ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਰਵਾਇਆ ਜਾਂਦਾ ਹੈ। ਇਸ ਸਾਲ, 13 ਜਨਵਰੀ ਦਿਨ ਸ਼ਨਿਚਰਵਾਰ ਨੂੰ, ਮੁੱਖ ਦਰਬਾਰ ਹਾਲ ਵਿਖੇ ਸ਼ਾਮ ਨੂੰ 6.15 ਤੋਂ 8.30 ਵਜੇ ਤੱਕ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਸਮੂਹ ਕਵੀ ਸਾਹਿਬਾਨ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸ਼ਾਮਿਲ ਹੋਵੋ ਅਤੇ ਆਪਣੇ ਨਾਂ ਲਿਖਵਾਓ ਜੀ। ਵਧੇਰੇ ਜਾਣਕਾਰੀ ਲਈ ਗੁਰਦੁਆਰਾ ਸਾਹਿਬ ਵਿਖੇ 604 598 1300 ‘ਤੇ ਨਾਮ ਲਿਖਵਾਏ ਜਾ ਸਕਦੇ ਹਨ ਜਾਂ  604 825 1550 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਦਾ ਇਹ ਉਪਰਾਲਾ ਇਤਿਹਾਸਿਕ ਅਤੇ ਸ਼ਲਾਘਾਯੋਗ ਹੈ।