Headlines

ਵਿੰਨੀਪੈਗ ਵਿਚ ਰਾਮਲੱਲਾ ਆਗਮਨ ਪੂਜਾ 22 ਜਨਵਰੀ ਨੂੰ

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਦੀ ਹਿੰਦੂ ਕਮਿਊਨਿਟੀ ਵਲੋਂ ਆਯੁਧਿਆ ਵਿਖੇ ਰਾਮ ਮੰਦਿਰ ਦੇ 22 ਜਨਵਰੀ ਨੂੰ ਉਦਘਾਟਨ ਮੌਕੇ ਰਾਮਲੱਲਾ ਆਗਮਨ ਪੂਜਨ ਦਾ ਆਯੋਜਨ ਪੰਜਾਬ ਕਲਚਰਲ ਸੈਂਟਰ 1770 ਕਿੰਗ ਐਡਵਰਡ ਸਟਰੀਟ ਵਿਖੇ ਸ਼ਾਮ 5 ਵਜੇ ਕੀਤਾ ਜਾਵੇਗਾ। ਇਸ ਮੁਬਾਰਕ ਮੌਕੇ ਸ੍ਰੀ ਰਾਮ ਪਰਿਵਾਰ ਪੂਜਾ ਸ਼ਾਮ 5 ਵਜੇ ਸ਼ੁਰੂ ਹੋਣ ਉਪਰੰਤ ਸ੍ਰੀ ਰਾਮ ਭਜਨ ਸੰਧਿਆ ਸ਼ਾਮ 6 ਵਜੇ, ਹਨੂਮਾਨ ਚਾਲੀਸਾ ਸ਼ਾਮ 8 ਵਜੇ ਅਤੇ ਸ੍ਰੀ ਰਾਮ ਮਹਾਆਰਤੀ ਰਾਤ 9 ਵਜੇ ਹੋਵੇਗੀ। ਇਸ ਮੌਕੇ ਲੰਗਰ ਦਾ ਆਰੰਭ ਸ਼ਾਮ 6 ਵਜੇ ਹੋਵੇਗਾ। ਪ੍ਰਬੰਧਕਾਂ ਨੇ ਰਾਮ ਭਗਤਾਂ ਤੇ ਸੰਗਤਾਂ ਨੂੰ ਹੁਮਹੁਮਾਕੇ ਪੁੱਜਣ ਦਾ ਸੱਦਾ ਦਿੱਤਾ ਹੈ।