Headlines

ਦੋਗਾਣਾ ਜੋੜੀ ਲੱਖਾ ਤੇ ਨਾਜ਼ ਨਾਲ ਸਰੀ ਵਿਚ ਮਨਾਈ ਇਕ ਸ਼ਾਮ

ਸਰੀ- ਬੀਤੇ ਦਿਨ ਉਘੇ ਕਬੱਡੀ ਪ੍ਰੋਮੋਟਰ ਬਲਬੀਰ ਬੈਂਸ ਦੇ ਗ੍ਰਹਿ ਵਿਖੇ ਪੰਜਾਬ ਤੋਂ ਆਈ ਉੱਘੀ ਦੋਗਾਣਾ ਜੋੜੀ ਲੱਖਾ ਤੇ ਨਾਜ਼ ਨਾਲ ਇਕ ਸ਼ਾਮ ਮਨਾਈ ਗਈ। ਉਹਨਾਂ ਦਾ ਸਰੀ ਵਿਖੇ ਪੁੱਜਣ ਤੇ ਬਲਵੀਰ ਬੈਂਸ ਦੇ ਨਾਲ ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਧਾਮੀ, ਸੁੱਖਾ ਬੋਪਾਰਾਏ,ਸੋਢੀ ਦਦਰਾਲ ਤੇ ਡਾ ਮਨਰਾਜ ਸਿੰਘ ਜੋਸਨ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

ਸ਼ਾਮ ਦੀ ਮਹਿਫਲ ਵਿਚ ਚਰਚੇ ਵਰਲਡ ਕਬੱਡੀ ਕੱਪ ਦੇ ਗੀਤ ਨਾਲ ਮਸ਼ਹੂਰ ਜੋੜੀ ਨੰਬਰ ਵੰਨ ਵਜੋਂ ਜਾਣੀ ਜਾਂਦੇ ਲੱਖਾ ਤੇ ਨਾਜ਼ ਨੇ ਆਪਣੇ ਹਿੱਟ ਗੀਤਾਂ ਨਾਲ ਚੰਗਾ ਰੰਗ ਬੰਨਿਆ। ਉਹਨਾਂ ਆਪਣੇ ਚਰਚਿਤ ਗੀਤਾਂ ਵਿਚੋਂ ਸਾਰਾ ਟਾਉਨ ਆਸ਼ਕ ਬਣਾਕੇ ਰੱਖਤਾ, ਅਸੀਂ ਯੂਰਪ ਵਾਲੇ ਆਂ, ਪੀ ਆਰ ਨਾ ਮਿਲੀ, ਰੱਬਾ ਤੀਵੀਂ ਨਾ ਬਣਾਈ ਕਿਸੇ ਵੈਲੀ ਜੱਟ ਦੀ, ਸਾਰੇ ਈ ਬਾਪੂ ਲੱਗਦੇ ਨੇ, ਨਿਊਂ ਨਿਊਂਕੇ ਮੱਥਾ ਟੇਕੀ ਜਾ ਸਮੇਤ ਆਪਣਾ ਤਾਜ਼ਾ ਟਰੈਕ ਬੋਤਲ ਦੇਸੀ ਗਾਕੇ ਮਹਿਫਲ ਨੂੰ ਸਰੂਰ ਵਿਚ ਲੈ ਆਂਦਾ।

ਇਸ ਮੌਕੇ ਉਭਰਦੇ ਗਾਇਕ ਦੇਵ ਦਵਿੰਦਰ ਦੇ ਨਵੇਂ ਆਏ ਵੀਡੀਓ ਸੌਂਗ ਤਿਪ ਤਿਪ ਮੀਂਹ ਵਰਦਾ ਦਾ ਵੀ ਸਵਾਗਤ ਕੀਤਾ ਗਿਆ। ਮਹਿਫਲ ਦੇ ਅੰਤ ਵਿਚ ਗਾਇਕ ਜੋੜੀ ਦਾ ਸਨਮਾਨ ਕੀਤਾ ਗਿਆ ਤੇ ਉਹਨਾਂ ਦੇ ਅਮਰੀਕਾ ਟੂਰ ਲਈ ਸ਼ੁਭ ਕਾਮਨਾਵਾਂ ਦਿੱਤੀਆਂ।