Headlines

ਬੀ ਸੀ ਦੇ ਵਪਾਰ ਮੰਤਰੀ ਬਰਾੜ ਵਲੋਂ ਯੂਕੇ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ

ਵੈਨਕੂਵਰ- ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਦੇ ਵਪਾਰ ਮੰਤਰੀ ਸ ਜਗਰੂਪ ਸਿੰਘ ਬਰਾੜ ਵਲੋਂ ਕੈਨੇਡਾ ਵਿਚ ਯੂਕੇ ਦੇ ਹਾਈ ਕਮਿਸ਼ਨਰ ਤੇ ਵੈਨਕੂਵਰ ਸਥਿਤ ਯੂਕੇ ਕੌਂਸਲ ਜਨਰਲ ਨਾਲ ਇਕ ਮੁਲਾਕਾਤ ਕੀਤੀ। ਇਸ ਦੌਰਾਨ ਬੀ ਸੀ ਤੇ ਯੂਕੇ ਵਿਚਾਲੇ ਵਪਾਰਕ ਅਤੇ ਦੁਵੱਲੇ ਸਬੰਧਾਂ ਬਾਰੇ ਚਰਚਾ ਹੋਈ। ਬੀ ਸੀ ਸਰਕਾਰ ਵਲੋਂ ਯੂਕੇ ਨਾਲ ਵਪਾਰ ਨੂੰ ਉਤਸ਼ਾਹਿਤ ਕਰਨ ਅਤੇ ਕਈ ਹੋਰ ਖੇਤਰਾਂ ਵਿਚ ਸਾਂਝੇ ਉਦਮ ਲਈ ਯੋਜਨਾਵਾਂ ਨੂੰ ਅੱਗੇ ਵਧਾਉਣ ਲਈ ਇਹ ਮੀਟਿੰਗ ਅਹਿਮ ਰਹੀ।