Headlines

ਯੂਕੇ ਦੇ ਵੈਨਕੂਵਰ ਤੇ ਟੋਰਾਂਟੋ ਸਥਿਤ ਕੌਂਸਲ ਜਨਰਲਾਂ ਵਲੋਂ ਪਿਕਸ ਦਾ ਦੌਰਾ

ਸਰੀ- ਬੀਤੇ ਦਿਨੀਂ  ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (PICS) ਸੋਸਾਇਟੀ ਸਰੀ ਦਾ  ਵਿਧਾਇਕ ਸ਼੍ਰੀ ਜਗਰੂਪ ਬਰਾੜ ਦੇ ਨਾਲ ਯੂਕੇ ਦੇ ਮਾਣਯੋਗ ਕੌਂਸਲ ਜਨਰਲ ਥਾਮਸ ਕੋਡਰਿੰਗਟਨ  ਅਤੇ ਟੋਰਾਂਟੋ ਵਿਚ ਯੂਕੇ ਕੌਂਸਲ ਜਨਰਲ ਫੌਜੀਆ ਯੂਨਿਸ ਵਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਬੀ ਸੀ ਦੇ ਟਰੇਡ ਮਨਿਸਟਰ ਤੇ ਐਮ ਐਲ ਏ ਜਗਰੂਪ ਬਰਾੜ ਵਿਚ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।

ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਦਾ ਪਿਕਸ ਦੇ ਸੀਈਓ ਸਤਬੀਰ ਸਿੰਘ ਚੀਮਾ ਅਤੇ ਅਸਿਸਟਡ ਹੋਮ ਦੇ ਇੰਚਾਰਜ ਇੰਦਰਜੀਤ ਸਿੰਘ ਹੁੰਦਲ ਵਲੋਂ ਨਿੱਘ ਸਵਾਗਤ ਕੀਤਾ ਗਿਆ। ਪਿਕਸ ਦਾ ਦੌਰਾ ਕਰਦਿਆਂ  ਫੋਜ਼ੀਆ ਯੂਨਿਸ ਨੇ ਨਿੱਘੇ ਸੁਆਗਤ ਲਈ ਧੰਨਵਾਦ ਪ੍ਰਗਟ ਕਰਦਿਆਂ  ਕਿਹਾ ਕਿ ਇੱਥੇ ਆ ਕੇ ਮੈਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਮੈਂ ਘਰ ਵਾਪਸ ਆ ਗਈ ਹਾਂ। ਮੈਂ PICS ਦੇ ਮਾਣਮੱਤੇ ਸਫਰ ਤੋਂ ਬਹੁਤ ਪ੍ਰੇਰਿਤ ਹੋਈ ਹਾਂ ਕਿ  1987 ਵਿੱਚ $80 ਤੋਂ  ਸ਼ੁਰੂ ਹੋ ਕੇ ਲਗਭਗ $24 ਮਿਲੀਅਨ ਡਾਲਰ ਤੱਕ ਦਾ ਇਤਿਹਾਸਕ ਸਫਰ ਹੈ ਜਿਸਤੋਂ ਅਸੀਂ ਬੁਹਤ ਕੁਝ ਸਿੱਖ ਸਕਦੇ ਹਾਂ।
ਵੈਨਕੂਵਰ ਦੇ ਕੌਂਸਲ ਜਨਰਲ ਮਿਸਟਰ ਥਾਮਸ ਕੋਡਰਿੰਗਟਨ ਨੇ ਸਰੀ ਅਤੇ ਯੂਕੇ ਵਿਚਕਾਰ ਸਬੰਧਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ, PICS ਦੁਆਰਾ ਕਮਿਊਨਿਟੀ ਨੂੰ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦੀ  ਸ਼ਲਾਘਾ ਕੀਤੀ। ਸਰੀ ਦੇ ਲੋਕਾਂ ਅਤੇ ਯੂ.ਕੇ. ਦੇ ਲੋਕਾਂ ਵਿਚਕਾਰ ਸਬੰਧਾਂ ਨੂੰ ਜਾਣਕੇ ਉਹਨਾਂ ਅਤਿਅੰਤ ਖੁਸ਼ੀ ਪ੍ਰਗਟ ਕੀਤੀ।