ਪ੍ਰੋਡਿਊਸਰ ਅੰਮ੍ਰਿਤ ਸਰਾਭਾ ਨੇ ਕਿਹਾ ਇਹ ਪੂਰੀ ਟੀਮ ਦੀ ਮਿਹਨਤ ਦਾ ਫਲ-
ਸਰੀ (ਹੇਮ ਰਾਜ ਬੱਬਰ )– ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਤੇ ਬਣੀ ਪਹਿਲੀ ਪੰਜਾਬੀ ਇਤਿਹਾਸਿਕ ਫਿਲਮ “ਸਰਾਭਾ” ਨੂੰ ਪਿਛਲੇ ਦਿਨੀਂ ਦੁਬਈ ਵਿੱਚ ਹੋਏ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਬੈਸਟ ਫਿਲਮ ਦਾ ਐਵਾਰਡ ਦਿੱਤਾ ਗਿਆ। ਇਸ ਮੌਕੇ ਫਿਲਮ “ਸਰਾਭਾ” ਦੇ ਪ੍ਰੋਡਿਊਸਰ ਅੰਮ੍ਰਿਤ ਸਰਾਭਾ ਨੇ ਇਹ ਐਵਾਰਡ ਪੂਰੀ ਟੀਮ ਵਲੋਂ ਹਾਸਿਲ ਕੀਤਾ।
ਇਸ ਮੌਕੇ ਉੱਘੇ ਪੰਜਾਬੀ ਪ੍ਰੋਡਿਊਸਰ ਅੰਮ੍ਰਿਤ ਸਰਾਭਾ ਨੇ ਕਿਹਾ ਕਿ ਉਨਾਂ ਦੀ ਪੂਰੀ ਟੀਮ ਨੇ ਇਹ ਫਿਲਮ ਬਣਾਉਣ ਤੇ ਬਹੁਤ ਮਿਹਨਤ ਕੀਤੀ ਸੀ ਤੇ ਅੱਜ ਉਸੇ ਮਿਹਨਤ ਦੇ ਸਦਕਾ ਹੀ ਦੁਬਈ ਵਿੱਚ ਹੋਏ ਫਿਲਮ ਫੈਸਟੀਵਲ ਵਿੱਚ ਸਾਡੀ ਫਿਲਮ ਨੂੰ ਇਹ ਐਵਾਰਡ ਹਾਸਲ ਹੋਇਆ ਹੈ। ਇਸ ਦੇ ਨਾਲ ਹੀ ਉਨਾਂ ਪੂਰੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕਰਦੇ ਕਿਹਾਕਿ ਉਨਾਂ ਵਲੋਂ ਫਿਲਮ ਸਰਾਭਾ ਨੂੰ ਦਿੱਤੇ ਗਏ ਵੱਡੇ ਹੁੰਗਾਰੇ ਕਰਕੇ ਹੀ ਇਹ ਮੁਕਾਮ ਹਾਸਿਲ ਹੋਇਆ ਹੈ ਤੇ ਨਾਲ ਹੀ ਉਨਾਂ ਨੇ ਕੈਨੇਡਾ ਦੇ ਵੱਖ ਵੱਖ ਸਕੂਲਾਂ ਦੇ ਪੰਜਾਬੀ ਟੀਚਰਾਂ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਉਨਾਂ ਵਲੋਂ ਜੋਂ ਸਕੂਲੀ ਬੱਚਿਆਂ ਨੂੰ ਸਰਾਭਾ ਫਿਲਮ ਦਿਖਾ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਛੋਟੀ ਉਮਰੇ ਪ੍ਰਾਪਤ ਕੀਤੀ ਸ਼ਹੀਦੀ ਦੀ ਜਾਣਕਾਰੀ ਦਿਲਵਾ ਰਹੇ ਹਨ,ਉਸ ਉਪਰਾਲੇ ਨਾਲ ਸਾਡੀ ਹੁਣ ਦੀ ਪੀੜ੍ਹੀ ਤੇ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਰੱਖਣਗੇ। ਉਨਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਇਤਿਹਾਸਿਕ ਫਿਲਮਾਂ ਅੱਗੇ ਵੀ ਬਣਾਉਣ ਦੀ ਵੀ ਗੱਲ ਆਖੀ।
ਇਸ ਮੌਕੇ ਉਨਾਂ ਦੇ ਨਾਲ ਡਾਇਰੈਕਟਰ ਕੇ ਕਵੀ ਰਾਜ,ਗੁਰਸ਼ਰਨ ਮਾਨ,ਸੁਖਵੰਤ ਸਿੰਘ ਚਾਹਲ, ਸੁੱਖ ਸਰਾਭਾ,ਗੁਰੂ ਨਾਨਕ ਫੂਡ ਬੈਂਕ ਦੇ ਡਾਇਰੈਕਟਰ ਨੀਰਜ ਵਾਲੀਆ, ਬਲਜਿੰਦਰ ਕੌਰ,ਡਾ:ਚਾਨਣ ਚੀਮਾ ,ਰਣਜੀਤ ਬਰਾੜ,ਚਮਕੌਰ ਗਿੱਲ,ਨਵਲਪ੍ਰੀਤ ਰੰਗੀ ,ਅਰਸ਼ ਸਿੱਧੂ,ਅਰਮਾਨ ਗਰੇਵਾਲ, ਸ਼ਾਨ ਗਰੇਵਾਲ,ਰੋਬਿਨ ਗਰੇਵਾਲ ਤੇ ਸਨੀ ਢਿੱਲੋਂ ਵਲੋਂ ਫਿਲਮ “ਸਰਾਭਾ” ਨੂੰ ਬੈਸਟ ਫਿਲਮ ਦਾ ਐਵਾਰਡ ਮਿਲਣ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਗਈਆਂ।