Headlines

ਜਗਰਾਊਂ ਵਿਖੇ 17ਵਾਂ ਕੌਮਾਂਤਰੀ ਡੇਅਰ ਐਕਸਪੋ ਮੇਲਾ 3ਫਰਵਰੀ ਤੋਂ

ਜੇਤੂਆਂ ਨੂੰ ਟਰੈਕਟਰ, ਬੁਲੇਟ ਅਤੇ ਲੱਖਾਂ ਦੇ ਇਨਾਮ ਹੋਣਗੇ ਖਿੱਚ ਦਾ ਕੇਂਦਰ-
ਜਗਰਾਉਂ (ਹੇਮ ਰਾਜ ਬੱਬਰ,ਰਜਨੀਸ਼ ਬਾਂਸਲ)-
ਜਗਰਾਉਂ ਵਿਖੇ ਤਿੰਨ ਰੋਜ਼ਾ ਪੀਡੀਐਫਏ ਕੋਮਾਂਤਰੀ ਡੇਅਰੀ ਅਤੇ ਖੇਤੀ ਐਕਸਪੋ 2024 ਦੇ ਜੇਤੂਆਂ ਨੂੰ ਮਿਲਣ ਜਾ ਰਹੇ ਟਰੈਕਟਰ, ਬੁਲੇਟ ਅਤੇ ਲੱਖਾਂ ਦੇ ਨਗਦ ਇਨਾਮ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੇ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਪਸ਼ੂ ਮੰਡੀ ਵਿਖੇ ਤਿੰਨ ਚਾਰ ਅਤੇ ਪੰਜ ਫਰਵਰੀ ਨੂੰ ਕਰਵਾਏ ਜਾ ਰਹੇ ਇਸ 17ਵੇਂ ਕੌਮਾਂਤਰੀ ਡੇਅਰੀ ਐਕਸਪੋ ਨੂੰ ਲੈ ਕੇ ਤਿਆਰੀਆਂ ਵੱਡੇ ਪੱਧਰ ਤੇ ਚੱਲ ਰਹੀਆਂ ਹਨ। ਪੀਡੀਐਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਜਥੇਬੰਦੀ ਦੀ ਹੋਈ ਮੀਟਿੰਗ ਵਿੱਚ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਦੁੱਧ ਚਵਾਈ ਤੋਂ ਲੈ ਕੇ ਪਸ਼ੂਆਂ ਦੇ ਨਸਲਾਂ ਦੇ ਮੁਕਾਬਲਿਆਂ ਚ ਲੱਖਾਂ ਰੁਪਏ ਦਾ ਇਨਾਮਾਂ ਵਿੱਚ ਵਾਧਾ ਕੀਤਾ ਗਿਆ ਹੈ। ਮੀਟਿੰਗ ਹੋਏ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਰੇਸ਼ਮ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਵਾਰ ਐਚ ਐਫ ਗਾਵਾਂ ਦੇ ਦੁੱਧ ਚੁਆਈ ਮੁਕਾਬਲੇ ਵਿੱਚ ਜੇਤੂ ਨੂੰ ਨਵਾਂ ਟਰੈਕਟਰ ਭੇਟ ਕੀਤਾ ਜਾਵੇਗਾ, ਜਦ ਕਿ ਦੂਸਰੇ ਸਥਾਨ ਤੇ ਰਹਿਣ ਵਾਲੇ ਉਪ ਜੇਤੂ ਨੂੰ ਡੇਢ ਲੱਖ, ਤੀਜਾ ਸਥਾਨ ਹਾਸਿਲ ਕਰਨ ਵਾਲੇ ਨੂੰ ਇੱਕ ਲੱਖ ਰੁਪਏ ਦੇ ਨਗਦ ਇਨਾਮ ਨਾਲ ਨਿਵਾਜਿਆ ਜਾਵੇਗਾ। ਇਹੀ ਨਹੀਂ ਚੌਥੇ ਸਥਾਨ ਤੇ ਰਹਿਣ ਵਾਲੇ ਨੂੰ 50 ਹਜਾਰ, ਪੰਜਵੇਂ ਸਥਾਨ ਤੇ ਰਹਿਣ ਵਾਲੇ ਨੂੰ 40 ਅਤੇ ਛੇਵੇਂ ਤੋਂ ਦਸਵੇਂ ਸਥਾਨ ਤੇ ਰਹਿਣ ਵਾਲਿਆਂ ਨੂੰ 21-21 ਹਜ਼ਾਰ ਦੇ ਇਨਾਮ ਤਕਸੀਮ ਕੀਤੇ ਜਾਣਗੇ। ਇਸ ਤੋਂ ਇਲਾਵਾ ਮੋਹਰਾ, ਨੀਲੀ ਰਾਵੀ ਅਤੇ ਜਰਸੀ ਗਾਵਾਂ ਦੇ ਨਸਲੀ ਮੁਕਾਬਲਿਆਂ ਦੇ ਜੇਤੂਆਂ ਨੂੰ ਬੁਲੇਟ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਦੁੱਧ ਚੁਆਈ ਦੇ ਮੁਕਾਬਲਿਆਂ ਚ ਹਿੱਸਾ ਲੈਣ ਵਾਲਿਆਂ ਦੀ 30 ਜਨਵਰੀ ਨੂੰ ਸਥਾਨਕ ਪਸ਼ੂ ਮੰਡੀ ਵਿਖੇ ਰਜਿਸਟਰੇਸ਼ਨ ਕੀਤੀ ਜਾਵੇਗੀ ਜਦਕਿ ਬਾਕੀ ਰਜਿਸਟ੍ਰੇਸ਼ਨ 2 ਫਰਵਰੀ ਨੂੰ ਹੋਵੇਗੀ। ਪ੍ਰੈਸ ਸਕੱਤਰ ਭੁੱਲਰ ਅਨੁਸਾਰ ਕੌਮੰਤਰੀ ਪੱਧਰ ਦੀ ਇਸ ਐਕਸਪੋ ਵਿੱਚ ਦੇਸ਼ ਦੁਨੀਆਂ ਤੋਂ ਅਤੇ ਖੇਤੀ ਕਿੱਤੇ ਨਾਲ ਜੁੜੀਆਂ 300 ਦੇਸ ਅਤੇ ਵਿਦੇਸ਼ੀ ਕੰਪਨੀਆਂ ਅਤੀ ਆਧੁਨਿਕ ਜਾਣਕਾਰੀ, ਤਕਨੀਕ ,ਮਸ਼ੀਨਰੀ ਖੁਰਾਕ ਅਤੇ ਹੋਰ ਪ੍ਰੋਡਕਟ ਲੈ ਕੇ ਪਹੁੰਚ ਰਹੀਆਂ ਹਨ। ਇਸ ਕੌਮਾਂਤਰੀ ਐਕਸਪੋ ਦੀ ਮਹੱਤਤਾ ਦੇ ਮੱਦੇ ਨਜ਼ਰ ਇਕੱਲੇ ਪੰਜਾਬ ਹੀ ਨਹੀਂ ਬਲਕਿ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਦਿੱਲੀ ਸਮੇਤ ਦੇਸ਼ ਭਰ ਦੇ ਸੂਬਿਆਂ ਤੋਂ ਪਸ਼ੂ ਪਾਲਕ ਅਤੇ ਕਿਸਾਨ ਸ਼ਿਰਕਤ ਕਰਨਗੇ। ਇਨਾ ਕਿਸਾਨਾਂ ਦੇ ਨਾਲ ਹੀ ਕਨੇਡਾ ਅਮਰੀਕਾ ਡੈਨਮਾਰਕ ਜਰਮਨੀ ਅਤੇ ਹੋਰ ਕਈ ਦੇਸ਼ਾਂ ਦੇ ਗੋਰੇ ਕਿਸਾਨ ਅਤੇ ਡੇਅਰੀ ਮਾਲਕ ਆਪੋ ਆਪਣੇ ਵਿਚਾਰਾਂ ਤਜਰਬਿਆਂ ਅਤੇ ਤਕਨੀਕ ਦੀ ਸਾਂਝ ਪਾਉਣਗੇ। ਪ੍ਰੈਸ ਸਕੱਤਰ ਭੁੱਲਰ ਨੇ ਦੱਸਿਆ ਕਿ ਇਸ ਵਾਰ ਬੈਸਟ ਡੇਅਰੀ ਫਾਰਮਰ ਅਵਾਰਡ ਵੀ ਦਿੱਤਾ ਜਾਵੇਗਾ ਇਸ ਦੇ ਲਈ ਡੈਰੀ ਮਾਲਕ 17 ਜਨਵਰੀ ਤੱਕ ਫਾਰਮ ਜਮਾਂ ਕਰਵਾ ਸਕਦੇ ਹਨ। ਇਸ ਮੌਕੇ ਬਲਵੀਰ ਸਿੰਘ ਨਵਾਂ ਸ਼ਹਿਰ, ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਗੇਆਣਾ, ਰੇਸ਼ਮ ਸਿੰਘ ਭੁੱਲਰ ਜੀਰਾ, ਪਰਮਿੰਦਰ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੌਲੀ, ਬਲਜਿੰਦਰ ਸਿੰਘ ਸਠਿਆਲਾ, ਸੁਖਜਿੰਦਰ ਸਿੰਘ ਘੁੰਮਣ, ਗੁਰਮੀਤ ਸਿੰਘ ਰੋਡੇ, ਕੁਲਦੀਪ ਸਿੰਘ ਸੇਰੋਂ, ਅਵਤਾਰ ਸਿੰਘ ਥਾਬਲਾ, ਸੁਖਪਾਲ ਸਿੰਘ ਵਰਪਾਲ, ਬਲਜਿੰਦਰ ਸਿੰਘ ਚੌਤਰਾ, ਸੁਖਰਾਜ ਸਿੰਘ ਗੁੜੇ, ਮਨਜੀਤ ਸਿੰਘ ਮੋਹੀ, ਗੁਰਬਖਸ਼ ਸਿੰਘ ਬਾਜੇਕੇ ਅਤੇ ਕੁਲਦੀਪ ਸਿੰਘ ਪਟਿਆਲਾ, ਕੁਲਦੀਪ ਸਿੰਘ ਮਾਨਸਾ ਨਿਰਮਲ ਸਿੰਘ ਫੂਲ ਸਿਕੰਦਰ ਸਿੰਘ ਪਟਿਆਲਾ ਅਮਰਿੰਦਰ ਸਿੰਘ ਬਲ ਸੁਖਦੀਪ ਸਿੰਘ ਫਾਜਲਕਾ ਦਰਸ਼ਨ ਸਿੰਘ ਸੋਡਾ ਜਰਨੈਲ ਸਿੰਘ ਛਿਨੀਵਾਲ, ਬਲਵਿੰਦਰ ਸਿੰਘ ਰਾਣਵਾ, ਗੀਤ ਇੰਦਰ ਸਿੰਘ ਭੁੱਲਰ, ਸਤਇੰਦਰ ਸਿੰਘ ਰੋਪੜ, ਬਲਿਹਾਰ ਸਿੰਘ ਟਾਂਡਾ, ਗੁਰਪ੍ਰੀਤ ਸਿੰਘ ਤਰਨ ਤਾਰਨ, ਗੁਰਸ਼ਰਨ ਸਿੰਘ, ਹਰਦੀਪ ਸਿੰਘ ਹੁਸ਼ਿਆਰਪੁਰ, ਕਰਮਜੀਤ ਸਿੰਘ ਮਲੇਰਕੋਟਲਾ, ਅਮਨਦੀਪ ਸਿੰਘ ਅਤੇ ਜਸਵਿੰਦਰ ਸਿੰਘ ਨਵਾਂ ਸ਼ਹਿਰ ਆਦਿ ਹਾਜ਼ਰ ਸਨ।