ਸਰੀ- ਸਰੀ ਦੀ ਹੋਣਹਾਰ ਵਿਦਿਆਰਥਣ ਹਰਨੂਰ ਭੁੱਲਰ ਸਪੁਤਰੀ ਸ ਕੁਲਵਿੰਦਰ ਸਿੰਘ ਭੁੱਲਰ ਨੇ ਯੂ ਬੀ ਸੀ ਵਿਚ ਮੈਡੀਕਲ ਦੀ ਪੜਾਈ ਵਿਚ ਮਾਣਮੱਤੀ ਪ੍ਰਾਪਤੀ ਕੀਤੀ ਹੈ। ਮੈਡੀਕਲ ਸਕੂਲ ਵਲੋਂ ਉਸਦੀ ਕੈਂਸਰ ਰੀਸਰਚ ਸੈਂਟਰ ਵਿਚ ਉਚੇਰੀ ਵਿਦਿਆ ਲਈ ਚੋਣ ਕੀਤੀ ਗਈ ਹੈ। ਉਸਦੀ ਇਸ ਪ੍ਰਾਪਤੀ ਲਈ ਕੁਆਂਟਲਨ ਪੀਜ਼ਾ ਦੇ ਮਾਲਕ ਸਤਨਾਮ ਸਿੰਘ ਮੈਂਗੀ ਨੇ ਭੁੱਲਰ ਪਰਿਵਾਰ ਨੂੰ ਵਧਾਈ ਦਿੰਦਿਆਂ ਆਪਣੇ ਗ੍ਰਹਿ ਵਿਖੇ ਬੁਲਾਇਆ ਤੇ ਮੈਡੀਕਲ ਵਿਦਿਆਰਥਣ ਹਰਨੂਰ ਭੁੱਲਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਤਨਾਮ ਸਿੰਘ ਮੈਂਗੀ ਵਲੋਂ ਮੈਡੀਕਲ ਵਿਦਿਆਰਥਣ ਹਰਨੂਰ ਭੁੱਲਰ ਦਾ ਵਿਸ਼ੇਸ਼ ਸਨਮਾਨ
