Headlines

ਹੁਣ ਪ੍ਰਧਾਨ ਮੰਤਰੀ ਟਰੂਡੋ ਤੇ ਪਰਿਵਾਰ ਵਲੋਂ ਜਮਾਇਕਾ ਵਿਚ ਮਨਾਈਆਂ ਛੁੱਟੀਆਂ ਤੇ ਪਿਆ ਰੌਲਾ

ਕੰਸਰਵੇਟਿਵ ਤੇ ਐਨ ਡੀ ਪੀ ਟਰੂਡੋ ਨੂੰ ਜਮਾਇਕਾ ਵਿਚ ਛੁੱਟੀਆਂ ਦੇ ਮਿਲੇ ਤੋਹਫੇ ਦੀ ਜਾਂਚ ਦੇ ਦਾਇਰੇ ਨੂੰ ਲੈ ਕੇ ਅਸਹਿਮਤ-
ਓਟਵਾ ( ਦੇ ਪ੍ਰ ਬਿ) -ਕੈਨੇਡੀਅਨ ਪਾਰਲੀਮੈਂਟ ਮੈਂਬਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਰਿਵਾਰ ਅਤੇ ਦੋਸਤਾਂ ਵਲੋਂ ਹਾਲ ਹੀ ਵਿਚ ਜਮਾਇਕਾ ਵਿਚ ਛੁੱਟੀਆਂ ਮਨਾਉਣ ਦੇ  ਤੋਹਫੇ ਦੀ ਜਾਂਚ ਸ਼ੁਰੂ ਕਰਨ ’ਤੇ ਵਿਚਾਰ ਕਰਨ ਲਈ ਮੀਟਿੰਗ ਕਰਨ ਵਾਸਤੇ ਤਿਆਰ ਹਨ ਪਰ ਕੰਸਰਵੇਟਿਵ ਅਤੇ ਐਨ ਡੀ ਪੀ ਵਿਚਕਾਰ ਇਸ ਗੱਲ ਨੂੰ ਲੈ ਕੇ ਮਤਭੇਦ ਹਨ ਕਿ ਕਾਮਨਜ਼ ਕਮੇਟੀ ਦੇ ਅਧਿਐਨ ਦਾ ਦਾਇਰਾ ਕੀ ਹੋਣਾ ਚਾਹੀਦਾ ਹੈ| ਪਿਛਲੇ ਹਫ਼ਤੇ ਇਕ ਪੱਤਰ ਵਿਚ ਦੋਵਾਂ ਪਾਰਟੀਆਂ ਨੇ ਕਿਹਾ ਕਿ ਟਰੂਡੋ ਦੇ ਦੌਰੇ ਨੇ ਕੈਨੇਡਾ ਦੇ ਨੈਤਿਕ ਕਾਨੂੰਨਾਂ ਤਹਿਤ ਵੱਡੇ ਸਵਾਲ ਖੜੇ ਕੀਤੇ ਹਨ ਅਤੇ ਇਹ ਦੌਰਾ ਇਸ ਗੱਲ ਦੇ ਅਧਿਐਨ ਦੀ ਮੰਗ ਕਰਦਾ ਹੈ ਕਿ ਕੀ ਟਰੂਡੋ ਨੇ ਮੁਫਤ ਛੁੱਟੀਆਂ ਦਾ ਤੋਹਫਾ ਸਵੀਕਾਰ ਕਰਕੇ ਉਨ੍ਹਾਂ ਨੂੰ ਤੋੜਿਆ ਹੈ ਜਾਂ ਨਹੀਂ| ਐਨਡੀਪੀ ਦੇ ਹਾਊਸ ਨੇਤਾ ਪੀਟਰ ਜੁਲੀਅਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜਾਂਚ ਦਾ ਸਮਰਥਨ ਕੇਵਲ ਤਾਂ ਹੀ ਕਰੇਗੀ ਜੇਕਰ ਇਸ ਨੂੰ ਐਮ ਪੀਜ਼ ਦੇ ਸਾਰੇ ਤੋਹਫਿਆਂ ਅਤੇ ਸਪਾਂਸਰ ਯਾਤਰਾਵਾਂ ਦੇ ਅਧਿਐਨ ਲਈ ਇਸ ਦਾ ਦਾਇਰਾ ਵਧਾਇਆ ਜਾਵੇ| ਨੈਤਿਕਤਾ ਕਮੇਟੀ ਹਾਊਸ ਆਫ ਕਾਮਨਜ਼ ਵਿਚ ਸਾਰੀਆਂ ਅਧਿਕਾਰਤ ਪਾਰਟੀਆਂ ਦੇ ਐਮਪੀਜ਼ ਦੀ ਬਣੀ ਹੁੰਦੀ ਹੈ| ਜਾਂਚ ਕਰਨ ਲਈ ਕੰਸਰਵੇਟਿਵਾਂ ਅਤੇ ਬਲੌਕ ਵਲੋਂ ਮਿਲੀ ਬੇਨਤੀ ਨੂੰ ਐਨਡੀਪੀ ਜਾਂ ਲਿਬਰਲਜ਼ ਦੇ ਸਮਰਥਨ ਦੀ ਲੋੜ ਹੈ| ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੇ 26 ਦਸੰਬਰ ਤੋਂ 4 ਜਨਵਰੀ ਤੱਕ ਜਮਾਇਕਾ ਵਿਚ ਛੁੱਟੀਆਂ ਮਨਾਈਆਂ ਹਨ ਪਰ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਯਾਤਰਾ ਦੇ ਵੇਰਵਿਆਂ ਨੂੰ ਵਾਰ ਵਾਰ ਬਦਲਿਆ ਹੈ ਜਿਸ ਵਿਚ ਇਹ ਗੱਲ ਵੀ ਸ਼ਾਮਿਲ ਹੈ ਕਿ ਇਨ੍ਹਾਂ ਲਈ ਪੈਸੇ ਕਿਸ ਨੇ ਅਦਾ ਕੀਤੇ ਅਤੇ ਇਸ ਗੱਲ ਦੇ ਵੇਰਵੇ ਵੀ ਜਾਰੀ ਨਹੀਂ ਕੀਤੇ ਕਿ ਉਹ ਕਿਥੇ ਠਹਿਰੇ ਸਨ| ਦਫ਼ਤਰ ਨੇ ਪਹਿਲਾਂ ਕੈਨੇਡੀਅਨ ਪ੍ਰੈਸ ਨੂੰ ਦਸੰਬਰ ਵਿਚ ਦੱਸਿਆ ਸੀ ਕਿ ਟਰੂਡੋ ਨੇ ਠਹਿਰਨ ਤੇ ਯਾਤਰਾ ਦਾ ਖਰਚਾ ਖੁਦ ਚੁੱਕਿਆ ਬੈ ਪਰ ਫਿਰ ਇਸ ਨੇ ਬਿਆਨ ਨੂੰ ਸਹੀ ਕਰਦੇ ਹੋਏ ਕਿਹਾ ਕਿ ਪਰਿਵਾਰ ਜਮਾਇਕਾ ਵਿਚ ਪਰਿਵਾਰਕ ਦੋਸਤਾਂ ਦੀ ਮਾਲਕੀ ਵਾਲੀ ਥਾਂ ’ਤੇ ਮੁਫਤ ਵਿਚ ਰਿਹਾ ਹੈ ਪਰ ਉਨ੍ਹਾਂ ਨੇ ਆਪਣੀ ਅਤੇ ਪਰਿਵਾਰਕ ਉਡਾਨਾਂ ਦਾ ਬਿਜਨੈਸ ਕਲਾਸ ਉਡਾਨਾਂ ਦੇ ਬਰਾਬਰ ਭੁਗਤਾਨ ਕੀਤਾ ਹੈ| ਯਾਤਰਾ ਸਬੰਧੀ ਤੀਸਰੀ ਵਾਰ ਸਪੱਸ਼ਟੀਕਰਨ ਬਦਲਿਆਂ ਗਿਆ ਅਤੇ ਉਨ੍ਹਾਂ ਦੇ ਦਫ਼ਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦਾ ਪਰਿਵਾਰ ਦੋਸਤਾਂ ਦੀ ਮਾਲਕੀ ਵਾਲੀ ਥਾਂ ਦੀ ਬਜਾਏ ਪਰਿਵਾਰਕ ਦੋਸਤਾਂ ਕੋਲ ਰਿਹਾ ਹੈ| ‘ਦੀ ਨੈਸ਼ਨਲ ਪੋਸਟ ਨੇ 4 ਜਨਵਰੀ ਨੂੰ ਖ਼ਬਰ ਦਿੱਤੀ ਕਿ ਟਰੂਡੋ ਪਰਿਵਾਰ ਨੇ ਪਰਿਵਾਰਕ ਦੋਸਤ ਪੀਟਰ ਗਰੀਨ ਦੀ ਮਾਲਕੀ ਵਾਲੇ ਲਗਜ਼ਰੀ ਵਿਲਾ ਵਿਚ ਪ੍ਰਤੀ ਰਾਤ 9300 ਡਾਲਰ ਖਰਚ ਕਰਕੇ ਛੁ¾ਟੀਆਂ ਮਨਾਈਆਂ| ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਕਿਹਾ ਕਿ ਇਸ ਨੇ ਇਹ ਯਕੀਨੀ ਬਣਾਉਣ ਲਈ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਯਾਤਰਾ ਤੋਂ ਪਹਿਲਾਂ ਯਾਤਰਾ ਦੇ ਵੇਰਵਿਆਂ ਬਾਰੇ ਕਨਫਲਿਕਟ ਆਫ ਇੰਟਰੈਸਟ ਐਂਡ ਐਥਿਕ ਕਮਿਸ਼ਨਰ ਦੇ ਦਫ਼ਤਰ ਨਾਲ ਸਲਾਹ ਮਸ਼ਵਰਾ ਕੀਤਾ ਸੀ| ਟਰੂਡੋ ਦੇ ਬੁਲਾਰੇ ਮੁਹੰਮਦ ਹੁਸੈਨ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕਾਨੂੰਨ ਦੀ ਕਿਹੜੀ ਧਾਰਾ ਤਹਿਤ ਯਾਤਰਾ ਦੀ ਇਜਾਜ਼ਤ ਦਿੱਤੀ ਗਈ ਸੀ| ਕਨਫਲਿਕਟ ਆਫ ਇੰਟਰੈਸਟ ਐਕਟ ਸਰਕਾਰੀ ਅਹੁਦਾ ਧਾਰਕ ਨੂੰ ਕਿਸੇ ਰਿਸ਼ਤੇਦਾਰ ਜਾਂ ਦੋਸਤ ਵਲੋਂ ਦਿੱਤੇ ਕਿਸੇ ਤੋਹਫੇ ਜਾਂ ਦੂਸਰਾ ਲਾਭ ਨੂੰ ਸਵੀਕਾਰ ਕਰਨ ਦੀ ਇਜਾਜ਼ਤ ਦਿੰਦਾ ਹੈ| ਐਥਿਕ ਕਮਿਸ਼ਨਰ ਦੀ ਵੈੱਬਸਾਈਟ ਇਹ ਵੀ ਕਹਿੰਦੀ ਹੈ ਕਿ ਸਰਕਾਰੀ ਅਹੁਦਾ ਧਾਰਕ ਨੂੰ ਇਸ ਤਰ੍ਹਾਂ ਦੇ ਤੋਹਫਿਆਂ ਜਾਂ ਲਾਭਾਂ ਦਾ ਜਨਤਕ ਰਜਿਸਟਰੀ ਵਿਚ ਐਲਾਨ ਕਰਨ ਦੀ ਲੋੜ ਨਹੀਂ| ਇਕ ਮੁਲਾਕਾਤ ਵਿਚ ਕੰਸਰਵੇਟਿਵ ਐਮ ਪੀ ਮਾਈਕਲ ਬੈਰਟ ਨੇ ਕਿਹਾ ਕਿ ਯਾਤਰਾ ਇਕ ਹਿੱਸੇ ਦੀ ਵਧੇਰੇ ਜਾਂਚ ਦੀ ਮੰਗ ਕਰਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਤਿੰਨ ਵਾਰ ਯਾਤਰਾ ਬਾਰੇ ਆਪਣੇ ਸਪਸ਼ਟੀਕਰਨ ਨੂੰ ਬਦਲਿਆ ਹੈ| ਉਨ੍ਹਾਂ ਟਰੂਡੋ ਨੂੰ ਕਿਹਾ ਕਿ ਉਹ ਐਥਿਕ ਕਮਿਸ਼ਨਰ ਦੇ ਦਫ਼ਤਰ ਨਾਲ ਉਨ੍ਹਾਂ ਦੇ ਹੋਏ ਪੱਤਰ ਵਿਹਾਰ ਨੂੰ ਰਿਲੀਜ਼ ਕਰਨ ਤਾਂ ਜੋ ਪਤਾ ਲੱਗ ਸਕੇ ਉਸ ਨਾਲ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਸੀ| ਬੈਰਟ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਗਰੀਨ ਨੇ ਨਿੱਜੀ ਤੌਰ ’ਤੇ ਵਿੱਲਾ ਲਈ ਭੁਗਤਾਨ ਕੀਤਾ ਜਾਂ ਕਾਰਪੋਰੇਸ਼ਨ ਨੇ ਆਪ ਟਰੂਡੋ ਪਰਿਵਾਰ ਲਈ ਫੀਸ ਮੁਆਫ ਕਰ ਦਿ¾ਤੀ| ਦੀ ਗਲੋਬ ਐਂਡ ਮੇਲ ਨੇ ਜਦੋਂ ਜਾਣਕਾਰੀ ਬਾਰੇ ਸਪਸ਼ਟੀਕਰਨ ਦੇਣ ਲਈ ਕਿਹਾ ਤਾਂ ਪ੍ਰਧਾਨ ਮੰਤਰੀ ਦਫ਼ਤਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ| ਦੀ ਨੈਸ਼ਨਲ ਪੋਸਟ ਨੇ ਲਿਖਿਆ ਕਿ ਵਿੱਲਾ ਦਾ ਕੁਲ ਖਰਚ ਲਗਪਗ 84000 ਡਾਲਰ ਸੀ| ਦੀ ਗਲੋਬ ਨੇ ਰਿਪੋਰਟ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਕੀਤੀ| ਬੈਰਟ ਨੇ ਕਿਹਾ ਕਿ ਇਹ ਖਰਚ ਕੈਨੇਡਾ ਵਿਚ ਔਸਤ ਪਰਿਵਾਰ ਦੀ ਆਮਦਨ ਤੋਂ ਕਾਫੀ ਜ਼ਿਆਦਾ ਹੈ ਅਤੇ ਯਕੀਨਨ ਤੌਰ ’ਤੇ ਇਹ ਵਾਜਬ ਨਹੀਂ| ਉਹ ਚਾਹੁੰਦੇ ਹਨ ਕਿ ਕਮੇਟੀ ਮਾਮਲੇ ਦੀ ਸਮੀਖਿਆ ਕਰੇ ਅਤੇ ਇਹ ਸਿਫਾਰਸ਼ਾਂ ਕਰੇ ਕਿ ਇਕ ਪ੍ਰਧਾਨ ਮੰਤਰੀ ਨੂੰ ਕਿਹੜੇ ਤੋਹਫੇ ਸਵੀਕਾਰ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਕੀਮਤ ਕਿੰਨੀ ਹੋਣੀ ਚਾਹੀਦੀ ਹੈ| ਉਧਰ ਐਨ ਡੀ ਪੀ ਦਾ ਕਹਿਣਾ ਕਿ ਇਹ ਅਧਿਐਨ ਕਰਨ ਲਈ ਜਾਂਚ ਦਾ ਦਾਇਰਾ ਵਧਾਇਆ ਜਾਣਾ ਚਾਹੀਦਾ ਹੈ ਕਿ ਕੀ ਐਮਪੀਜ਼ ਸਪਾਂਸਰ ਯਾਤਰਾ ਨੂੰ ਸਵੀਕਾਰ ਕਰਨ ਦੀ ਇਜਾਜ਼ਤ ਹੈ ਜਾਂ ਨਹੀਂ ਅਤੇ ਕਿ ਕੀ ਪ੍ਰਧਾਨ ਮੰਤਰੀ ਜਦੋਂ ਨਿੱਜੀ ਦੌਰੇ ਲਈ ਸਰਕਾਰੀ ਜਹਾਜ਼ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਬਿਜਨੈਸ ਉਡਾਨ ਦੇ ਬਰਾਬਰ ਖਰਚ ਤੋਂ ਜ਼ਿਆਦਾ ਭੁਗਤਾਨ ਕਰਨਾ ਚਾਹੀਦਾ ਹੈ ਜਾਂ ਨਹੀਂ| ਸੁਰੱਖਿਆ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਵਪਾਰਕ ਉਡਾਨਾਂ ਵਿਚ ਨਹੀਂ ਜਾਂਦਾ| ਜੁਲੀਅਨ ਨੇ ਕਿਹਾ ਕਿ ਅਸੀਂ ਨਿਸ਼ਚਤ ਰੂਪ ਵਿਚ ਇਸ ਗੱਲ ਨਾਲ ਸਹਿਮਤ ਹਾਂ ਜਦੋਂ ਟਰੂਡੋ ਜਮਾਇਕਾ ਦੀ ਇਸ ਤਰ੍ਹਾਂ ਦੀ ਯਾਤਰਾ ਕਰਦਾ ਹੈ ਤਾਂ ਇਹ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ| ਸਾਡਾ ਵਿਸ਼ਵਾਸ ਹੈ ਕਿ ਜਦੋਂ ਲੋਕ ਰੋਜ਼ਮਰਾ ਲੋੜਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਹਨ ਤਾਂ ਇਹ ਇਕ ਅਸਲ ਸਮੱਸਿਆ ਹੈ ਪਰ ਅਸੀਂ ਦੇਖਿਆ ਕਿ ਕੰਸਰਵੇਟਿਵ ਵੀ ਇਸ ਤਰ੍ਹਾਂ ਦੇ ਤੋਹਫੇ ਸਵੀਕਾਰ ਕਰਦੇ ਹਨ| ਨਿਊਡੈਮੋਕਰੈਟ ਨੇ ਆਈਪੋਲੀਟਿਕਸ ਦੀ ਰਿਪੋਰਟ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕੰਸਰਵੇਟਿਵ ਐਮ ਪੀਜ਼ ਨੇ ਬਰਤਾਨੀਆ ਦੀ ਸਪਾਂਸਰ ਯਾਤਰਾ ਕੀਤੀ ਸੀ ਜਿਸ ਵਿਚ 601 ਡਾਲਰ ਦੀ ਸ਼ੈਂਪੇਨ ਦੀ ਬੋਤਲ ਵਾਲਾ ਭੋਜਨ ਵੀ ਸ਼ਾਮਿਲ ਸੀ|