Headlines

ਹਾਈਕੋਰਟ ਸਿੱਖਾਂ ਦੀ ਪਛਾਣ ਵਾਲੇ ਫੈਸਲੇ ਤੇ ਮੁੜ ਰਿਵਿਊ ਕਰੇ- ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ:- 18 ਜਨਵਰੀ -ਸਿੱਖਾਂ ਦੀ ਪਛਾਣ ਬਾਰੇ ਜੰਮੂ ਕਸ਼ਮੀਰ ਦੀ ਹਾਈ ਕੋਰਟ ਨੂੰ ਆਪਣੇ ਇਸ ਫੈਸਲੇ ਸਬੰਧੀ ਮੁੜ ਰਿਵਿਊ ਕਰਨਾ ਚਾਹੀਦਾ ਹੈ। ਇਹ ਸਿੱਖ ਪਛਾਣ ਅਤੇ ੳਿੁਨ੍ਹਾਂ ਦੀ ਗੌਰਵਤਾ ਤੇ ਸਿੱਧਾ ਹਮਲਾ ਹੈ ਅਦਾਲਤਾਂ ਹੀ ਜੇਕਰ ਅਜਿਹੇ ਫੈਸਲੇ ਦੇਣ ਲਗੀਆਂ ਤਾਂ ਦੇਸ਼ ਅੰਦਰ ਅਫਰਾ ਤਫਰੀ ਤੇ ਬੇਚੈਨੀ ਦਾ ਮਹੌਲ ਬਣੇਗਾ। ਇਹ ਵਿਚਾਰ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਬਿਆਨ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਨੇ ਪ੍ਰਗਟਾਏ ਹਨ।

ਉਨ੍ਹਾਂ ਕਿਹਾ ਕਿ ਇਹ ਲਕਬ ਸਿੱਖਾਂ ਨੂੰ ਗੁਰੁ ਕਾਲ ਤੋਂ ਪ੍ਰਾਪਤ ਹਨ ਇਨ੍ਹਾਂ ਦੀ ਬਹਾਲੀ ਵਾਸਤੇ ਕੌਮ ਦੇ ਆਗੂਆਂ ਅਤੇ ਜੁਝਾਰੂਆਂ ਨੇ ਲੱਖਾਂ ਕੁਰਬਾਨੀਆਂ ਵੀ ਦਿੱਤੀਆਂ ਹਨ। ਇਸ ਅਦਾਲਤੀ ਫੈਸਲੇ ਤੇ ਸਿੱਖਾਂ ਨੂੰ ਸਖਤ ਇਤਰਾਜ਼ ਹੈ ਉਹਨਾਂ ਕਿਹਾ ਕਿ ਕਸ਼ਮੀਰ ਦੇ ਸਿੱਖਾਂ ਮਗਰ ਸਮੁੱਚਾ ਪੰਥ ਖੜਾ ਹੈ ਉਹ ਤਗੜੇ ਹੋ ਕੇ ਕਾਨੂੰਨੀ ਲੜਾਈ ਲੜਨ ਉਹਨਾਂ ਜੰਮੂ ਕਸ਼ਮੀਰ ਦੇ ਅਦਾਲਤ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਫੈਸਲੇ ਤੇ ਮੁੜ ਵਿਚਾਰ ਕਰੇ ਅਤੇ ਸਿੱਖ, ਸਿੱਖਣੀ, ਸਿੰਘ, ਸਿੰਘਣੀ ਨੂੰ ਆਪਣੇ ਨਾਂ ਨਾਲ ਕੌਰ ਤੇ ਸਿੰਘ ਸ਼ਬਦ ਦੀ ਵਰਤੋਂ ਕਰਨ ਤੋਂ ਨਾ ਰੋਕਿਆ ਜਾਵੇ।