Headlines

ਐਬਸਫੋਰਡ ਸੈਵਨ ਓਕ ਮਾਲ ਦੀ ਪਾਰਕਿੰਗ ਲੌਟ ਵਿਚ ਨੌਜਵਾਨ ਦੇ ਗੋਲੀਆਂ ਮਾਰੀਆਂ

ਮਾਰੇ ਗਏ ਨੌਜਵਾਨ ਦੀ ਪਛਾਣ ਅੰਮ੍ਰਿਤਪਾਲ ਸਰਾਂ ਵਜੋ ਹੋਈ-

ਐਬਸਫੋਰਡ ( ਦੇ ਪ੍ਰ ਬਿ)- ਬੀਤੀ ਸ਼ਾਮ ਐਬਸਫੋਰਡ ਦੇ ਸੈਵਨ ਓਕ ਸ਼ਾਪਿੰਗ ਮਾਲ ਦੇ ਬਾਹਰ ਬੈਸਟ ਬਾਇ ਦੀ ਪਾਰਕਿੰਗ ਲੌਟ ਵਿਚ ਗੋਲੀਬਾਰੀ ਹੋਣ ਅਤੇ ਇਕ ਨੌਜਵਾਨ ਦੇ ਮਾਰੇ ਜਾਣ ਦੀ ਖਬਰ ਹੈ। ਇਹ ਘਟਨਾ ਸ਼ਾਮ 5.51 ਵਜੇ ਵਾਪਰੀ ਜਦੋਂ ਪਾਰਕਿੰਗ ਲੌਟ ਵਿਚ  ਇਕ ਨੌਜਵਾਨ ਦੇ ਗੋਲੀਆਂ ਮਾਰੀਆਂ ਗਈਆਂ। ਇਕ ਹੋਰ ਪਿਕਅਪ ਗੱਡੀ ਵਿਚ ਹਮਲਾਵਰ ਗੋਲੀਆਂ ਦੀ ਵਾਛੜ ਕਰਨ ਤੋਂ ਬਾਦ ਫਰਾਰ ਹੋ ਗਏ। ਮਾਰੇ ਗਏ ਨੌਜਵਾਨ ਦੀ ਪਛਾਣ 25 ਸਾਲਾ ਅੰਮ੍ਰਿਤਪਾਲ ਸਰਾਂ ਦੱਸੀ ਗਈ ਹੈ।

ਐਬਟਸਫੋਰਡ ਪੁਲਿਸ ਵਿਭਾਗ ਦੇ ਮੀਡੀਆ ਅਧਿਕਾਰੀ ਆਰਟ ਸਟੀਲ ਨੇ ਦੱਸਿਆ ਕਿ ਇਸ ਘਟਨਾ ਦੀ ਖਬਰ ਮਿਲਣ ਤੇ  ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਇਕ ਵਿਅਕਤੀ ਨੂੰ ਗੋਲੀਆਂ ਨਾਲ ਜਖਮੀ ਵੇਖਿਆ ਪਰ ਮੁਢਲੀ ਸਹਾਇਤਾ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਮਾਰਿਆ ਗਿਆ ਨੌਜਵਾਨ ਅੰਮ੍ਰਿਤਪਾਲ ਉਰਫ ਅੰਬਾ ਪੁਲਿਸ ਦੀ ਜਾਣਕਾਰੀ ਵਿਚ ਸੀ। ਉਸ ਨੂੰ ਪਾਬੰਦੀਸ਼ੁਦਾ ਹਥਿਆਰ ਰੱਖਣ ਤੇ ਚਲਾਉਣ ਦੇ ਦੋਸ਼ਾਂ ਹੇਠ ਚਾਰਜ ਕੀਤਾ ਗਿਆ ਸੀ ।