Headlines

ਵਿੰਨੀਪੈਗ ਹਿੰਦੂ ਕਮਿਊਨਿਟੀ ਵਲੋਂ ਰਾਮ ਮੰਦਿਰ ਦੇ ਉਦਘਾਟਨ ਮੌਕੇ ਵਿਸ਼ੇਸ਼ ਸਮਾਗਮ

ਵਿੰਨੀਪੈਗ ( ਸ਼ਰਮਾ)- ਆਯੁਧਿਆ ਵਿਖੇੇ ਭਗਵਾਨ ਰਾਮ ਮੰਦਿਰ ਦੇ ਉਦਘਾਟਨ ਅਤੇ ਰਾਮ ਲੱਲਾ ਮੂਰਤੀ ਦੇ ਪ੍ਰਾਣ  ਪ੍ਰਤਿਸ਼ਠਾ ਪ੍ਰੋਗਰਾਮ ਮੌਕੇ ਹਿੰਦੂ ਕਮਿਊਨਿਟੀ ਵਿੰਨੀਪੈਗ ਵਲੋਂ ਪੰਜਾਬ ਕਲਚਰ ਸੈਂਟਰ ਵਿਖੇ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਪੰਡਿਤ ਕਪਿਲ ਸ਼ਰਮਾ ਦੁਆਰਾ ਵਿਸ਼ੇਸ਼ ਪੂਜਾ ਉਪਰੰਤ ਭਜਨ ਬੰਦਗੀ ਕੀਤੀ ਗਈ। ਵਿੰਨੀਪੈਗ ਦੇ ਮੇਅਰ  ਸਕਾਟ ਗਲਿੰਘਮ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀ ਸੰਗਤ ਅਤੇ ਰਾਮ ਭਗਤਾਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਵਾਗਤ ਕੀਤਾ ਗਿਆ। ਜਿਹਨਾਂ ਵਿਚ ਨਰੇਸ਼ ਸ਼ਰਮਾ, ਸੰਜੇ ਸ਼ਾਰਦਾ,ਸੁਰੇਸ਼ ਸ਼ਰਮਾ, ਰਾਜੀਵ ਸਹਿਗਲ, ਅਜੇ ਚੋਪੜਾ, ਲੱਖਾ ਦੌਧਰ, ਜਗਦੀਪ ਕਾਲੜਾ, ਅੰਜੂ ਸ਼ਰਮਾ, ਕਿਰਤੀ ਗਰੇਵਾਲ ਸ਼ਾਮਿਲ ਸਨ। ਸੰਗਤਾਂ ਲਈ ਲੰਗਰ ਦੇ ਭੰਡਾਰੇ ਅਤੁਟ ਵਰਤਾਏ ਗਏ।