Headlines

ਆਪ ਆਗੂ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਬਰੈਂਪਟਨ ਵਿਚ ਲਈਆਂ ਲਾਵਾਂ

ਸ਼ੇਰਗਿੱਲ ਦੇ ਵਿਆਹ ਤੇ ਲੱਗੀਆਂ ਰੌਣਕਾਂ-ਪੰਜਾਬ ਤੋਂ ਕੈਬਨਿਟ ਮੰਤਰੀ ਤੇ ਹੋਰ ਆਗੂ ਵਿਸ਼ੇਸ਼ ਤੌਰ ਤੇ ਪੁੱਜੇ-

ਬਰੈਂਪਟਨ (ਸੇਖਾ)- ਬੀਤੇ ਸ਼ਨੀਵਾਰ 20 ਜਨਵਰੀ ਨੂੰ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦਾ ਸ਼ੁਭ ਵਿਆਹ ਇਥੇ ਬਰੈਂਪਟਨ ਦੇ ਗੁਰੂ ਘਰ ਨਾਨਕ ਸਰ ਠਾਠ ਈਸ਼ਰ ਦਰਬਾਰ ਵਿਖੇ ਬੀਬੀ ਸੁਖਮਨ ਸੇਖੋਂ ਸਪੁੱਤਰੀ ਸ ਹਰਿੰਦਰਜੀਤ ਸਿੰਘ ਸੇਖੋ ਅਤੇ ਸਰਦਾਰਨੀ ਕੁਲਜਿੰਦਰ ਕੌਰ ਸੇਖੋਂ ਨਾਲ ਨਾਲ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ। ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਵਾਲਿਆਂ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ ਕੁਲਤਾਰ ਸਿੰਘ ਸੰਧਵਾਂ, ਕੈਬਨਿੱਟ ਮੰਤਰੀ ਸ ਹਰਭਜਨ ਸਿੰਘ ਈਟੀਓ, ਕੈਬਨਿਟ ਮੰਤਰੀ ਸ ਹਰਜੋਤ ਸਿੰਘ ਬੈਂਸ,ਵਿਧਾਇਕ ਅਮਰਜੀਤ ਸਿੰਘ ਸੰਦੋਆ , ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਭਰਾ ਸ ਹਰਮੀਤ ਸਿੰਘ ਖੁੱਡੀਆਂ , ਪਾਲ ਮਾਨ ਅਤੇ ਆਪ ਵਲੰਟੀਅਰ ਕਮਲਜੀਤ ਸਿੱਧੂ , ਸੁਦੀਪ ਸਿੰਗਲਾ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।

ਮਨਿਸਟਰ ਹਰਜੋਤ ਸਿੰਘ ਬੈਂਸ ਨੇ ਸੁਭਾਗੀ ਜੋੜੀ ਨੂੰ ਵਿਆਹ ਦੀ ਵਧਾਈ ਦਿੰਦਿਆਂ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ  ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਭੇਜਿਆ ਵਧਾਈ ਸੰਦੇਸ਼ ਪੜਿਆ । ਸਪੀਕਰ ਸੰਧਵਾਂ ਅਤੇ ਹਰਭਜਨ ਸਿੰਘ ਈਟੀਓ ਨੇ ਵੀ ਵਧਾਈ ਦੇ ਨਾਲ ਨਾਲ ਸ਼ੇਰਗਿੱਲ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕੈਬਨਿਟ ਮਨਿਸਟਰ ਗੁਰਮੀਤ ਸਿੰਘ ਖੁੱਡੀਆ ਨੇ ਆਪਣਾ ਵੀਡੀਓ ਸੰਦੇਸ਼ ਭੇਜਿਆ ।

ਇਸ ਉਪਰੰਤ ਰਿਸੈਪਸ਼ਨ ਪਾਰਟੀ ਕੈਨੇਡੀਅਨ ਕਨਵੈਨਸ਼ਨ ਸੈਂਟਰ ਬਰੈਂਪਟਨ ਵਿੱਚ ਰੱਖੀ ਗਈ।  ਰਿਸੈਪਸ਼ਨ ਪਾਰਟੀ ਵਿੱਚ ਵੱਡੀ ਗਿਣਤੀ ਵਿੱਚ ਉੱਘੀਆਂ  ਸ਼ਖਸੀਅਤਾਂ ਸ਼ਾਮਲ ਹੋਈਆਂ, ਜਿਨ੍ਹਾਂ ਵਿੱਚ ਉਂਟਾਰੀਓ ਦੇ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ,ਪੱਤਰਕਾਰ ਨਿਤਿਨ ਚੋਪੜਾ, ਮਨਨ ਗੁੱਪਤਾ,ਵਿਕਰਮ ਚੌਧਰੀ,ਹਰਜੀਤ ਬਾਜਵਾ, ਦੀਪਕ ਪੁੰਜ, ਜਗਸੀਰ ਸ਼ਰਮਾ, ਪੰਜਾਬੀ ਪਰਵਾਸੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਡਾ ਪਰਮਜੀਤ ਸਿੰਘ ਢਿੱਲੋ , ਪ੍ਰੋ ਜਗੀਰ ਸਿੰਘ ਕਾਹਲੋਂ, ਸ ਹਰੀ ਸਿੰਘ ਅਤੇ ਪ੍ਰਿਤਪਾਲ ਸਿੰਘ ਸਚਦੇਵਾ, ਸਰਬਜੀਤ ਕੌਰ ਕਾਹਲੋਂ , ਟਰਾਂਸਪੋਰਟਰ ਬਿਪਲਵਜੀਤ ਸਿੰਘ, ਅਵਤਾਰ ਸਿੰਘ ਬਰਾੜ ਅਤੇ  ਪ੍ਰੋ ਪੀਡੀ ਸਿੰਗਲਾ ਸਮੇਤ ਮਾਲਵਿੰਦਰ ਸਿੰਘ ਸਿੱਧੂ, ਨਵਰੀਤ ਕੌਰ ਸਿੱਧੂ ਸ਼ਾਮਲ ਸਨ। ਪੰਜਾਬੀ ਦੀ ਪ੍ਰਸਿੱਧ ਕਲਾਕਾਰ ਸਤਿੰਦਰ ਸੱਤੀ ਵੀ ਹਾਜ਼ਰ ਸੀ।

ਵਿਆਹ ਸਮਾਗਮ ਉਪਰੰਤ ਮਨਿਸਟਰ ਹਰਭਜਨ ਸਿੰਘ ਈਟੀਓ ਨੇ ਵਿਸ਼ੇਸ਼ ਤੌਰ ਤੇ ਆਪ ਟੋਰਾਂਟੋ ਦੀ ਟੀਮ ਨਾਲ ਇੱਕ ਮੀਟਿੰਗ ਵੀ ਕੀਤੀ ,ਜਿਸ ਵਿੱਚ ਪੰਜਾਬ ਦੇ ਸਿੱਖਿਆ ਤੇ ਸਿਹਤ ਖੇਤਰ ਵਿੱਚ ਐਨ ਆਰ ਆਈਜ਼ ਦੇ ਯੋਗਦਾਨ ਬਾਰੇ ਚਰਚਾ ਕੀਤੀ। ਮੰਤਰੀ ਸਾਹਬ ਦੇ ਨਾਲ ਕਾਮਰੇਡ ਹਰਭਜਨ ਸਿੰਘ ,ਜਰਨੈਲ ਸਿੰਘ ਮੰਡ ,ਕਰਮਬੀਰ ਸਿੰਘ ਰੰਧਾਵਾ ਰਾਜਪ੍ਰੀਤ ਸਿੰਘ ਹੁੰਦਲ਼ ਨਰਿੰਦਰ ਸਿੰਘ ਅਤੇ ਟੋਰਾਟੋ ਤੋ ਆਪ ਆਗੂ ਕਮਲਜੀਤ ਸਿੰਘ ਸਿੱਧੂ ਸੋਹਣ ਸਿੰਘ ਢੀਡਸਾ. ਰੁਪਿੰਦਰ ਗਰੇਵਾਲ਼, ਕਮਲਜੀਤ ਮਿਨਹਾਸ, ਹਰਜਿੰਦਰ ਸਿੰਘ ਪਾਲ ਰੰਧਾਵਾ ਆਦਿ ਹਾਜ਼ਰ ਸਨ ।