Headlines

ਬੀ ਸੀ ਸਰਕਾਰ ਵਲੋਂ ਸਕੂਲਾਂ ਵਿਚ ਸੈਲਫੋਨ ਦੀ ਵਰਤੋਂ ਤੇ ਪਾਬੰਦੀ ਲਈ ਵਿਚਾਰਾਂ

ਵਿਕਟੋਰੀਆ-ਬ੍ਰਿਟਿਸ਼ ਕੋਲੰਬੀਆ ਸਰਕਾਰ ਸਕੂਲਾਂ ਵਿੱਚ ਸੈਲਫੋਨ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦੀ ਵਿਚਾਰ ਕਰ ਰਹੀ ਹੈ। ਇਸਦਾ ਖੁਲਾਸਾ ਕਰਦਿਆਂ ਬੀ ਸੀ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਸੈਲਫੋਨ ਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਾਰਣ ਬੱਚਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਦੀ ਕੋਸ਼ਿਸ਼ ਵਜੋਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਤੰਬਾਕੂ ਤੇ ਉਪੀਐਡ ਦੀ ਵਰਤੋਂ ਕਾਰਣ ਹੋਣ ਵਾਲੇ ਨੁਕਸਾਨਾਂ ਵਾਂਗ ਲਿਆ ਜਾਵੇਗਾ। ਉਹਨਾਂ ਹੋਰ ਕਿਹਾ ਕਿ ਸੂਬਾ ਸਾਈਬਰ ਧੱਕੇਸ਼ਾਹੀ ਅਤੇ ਜਬਰੀ ਵਸੂਲੀ ਲਈ ਵਰਤੇ ਜਾਂਦੇ ਇੰਟਰਨੈਟ ਤੋਂ ਹਿੰਸਕ ਤਸਵੀਰਾਂ ਨੂੰ ਹਟਾਉਣ ਲਈ ਸੇਵਾਵਾਂ ਸ਼ੁਰੂ ਕਰੇਗਾ ਅਤੇ ਇਸ ਨਾਲ ਜਨਤਕ ਨੁਕਸਾਨ ਦੀ ਪੂਰਤੀ ਲਈ ਖਰਚਿਆਂ ਲਈ ਸੋਸ਼ਲ ਮੀਡੀਆ ਕੰਪਨੀਆਂ ‘ਤੇ ਮੁਕੱਦਮਾ ਕਰੇਗਾ।
ਸੂਬੇ ਵਲੋਂ  ਉਹ ਨਵੇਂ ਸਕੂਲੀ ਸੈਸ਼ਨ ਤੋਂ ਵਿਦਿਆਰਥੀਆਂ ਦੇ ਕਲਾਸ ਰੂਮ ਵਿਚ ਸੈਲਫੋਨ ਦੀ ਵਰਤੋਂ ਨੂੰ ਸੀਮਤ ਕਰਨ ਲਈ ਨੀਤੀ ਬਣਾਈ ਜਾਵੇਗੀ।
ਪ੍ਰੀਮੀਅਰ ਈਬੀ ਨੇ ਕਿਹਾ ਕਿ ਇਹ ਕਦਮ ਪ੍ਰਿੰਸ ਜਾਰਜ ਵਿੱਚ ਇਕ 12 ਸਾਲ ਦੇ ਲੜਕੇ ਕਾਰਸਨ ਕਲੇਲੈਂਡ ਦੀ ਦੁਖਦਾਈ ਮੌਤ ਉਪਰੰਤ ਚੁੱਕਿਆ ਜਾ ਰਿਹਾ ਹੈ। ਇਸ ਲੜਕੇ  ਪਿਛਲੇ ਅਕਤੂਬਰ ਵਿੱਚ ਔਨਲਾਈਨ ਸੈਕਸ ਜਬਰਦਸਤੀ ਦਾ ਸ਼ਿਕਾਰ ਹੋਣ ਉਪਰੰਤ ਖੁਦਕੁਸ਼ੀ ਕਰ ਲਈ ਸੀ।
ਇਸ ਮੌਕੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਾਰਣ ਮੌਤ ਦਾ ਸ਼ਿਕਾਰ ਹੋਏ ਬੱਚੇ ਕਾਰਸਨ ਦੇ ਮਾਤਾ-ਪਿਤਾ ਰਿਆਨ ਕਲੇਲੈਂਡ ਅਤੇ ਨਿਕੋਲਾ ਸਮਿਥ ਨੇ ਸਰਕਾਰ ਵਲੋ ਉਠਾਏ ਜਾ ਰਹੇ ਕਦਮਾਂ ਦਾ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਹੋਰ ਪਰਿਵਾਰ ਦਾ ਬੱਚਾ ਅਜਿਹੀ ਸਥਿਤੀ ਦਾ ਸ਼ਿਕਾਰ ਹੋਵੇ।