ਸਰੀ- ਬੀਤੇ ਦਿਨੀਂ ਐਡਮਿੰਟਨ ਤੋਂ ਮਾਈ ਰੇਡੀਓ (580 AM) ਦੇ ਸੀਈਓ ਸ ਗੁਰਸ਼ਰਨ ਸਿੰਘ ਬੁੱਟਰ ਦੇ ਮਾਣ ਵਿਚ ਉਘੇ ਬਿਜਨੈਸਮੈਨ ਜਤਿੰਦਰ ਸਿੰਘ ਜੇ ਮਿਨਹਾਸ ਵਲੋਂ ਇਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੈਨੇਡਾ -ਭਾਰਤ ਸਬੰਧ, ਰਾਜਸੀ ਸਥਿਤੀ , ਸਮਾਜਿਕ ਸਰੋਕਾਰਾਂ, ਇਮੀਗ੍ਰੇਸ਼ਨ ਨੀਤੀ ਅਤੇ ਸਾਉਥ ਏਸ਼ੀਅਨ ਭਾਈਚਾਰੇ ਵਿਚ ਨਿੱਤ ਵਧ ਰਹੀਆਂ ਚਿੰਤਾਜਨਕ ਘਟਨਾਵਾਂ ਬਾਰੇ ਚਰਚਾ ਹੋਈ। ਜਿਹਨਾਂ ਉਪਰ ਸ ਬੁੱਟਰ ਨੇ ਇਕ ਰੇਡੀਓ ਹੋਸਟ ਤੇ ਚਿੰਤਕ ਵਜੋਂ ਆਪਣੇ ਅਨੁਭਵ ਤੇ ਸੁਝਾਅ ਸਾਂਝੇ ਕੀਤੇ। ਇਸ ਮੌਕੇ ਉਘੇ ਰੀਐਲਟਰ ਕੁਲਜੀਤ ਮਿਨਹਾਸ, ਬਲਬੀਰ ਪੰਨੂ, ਪਰਮਾਲ ਪੰਨੂ, ਦੇਸ ਪ੍ਰਦੇਸ ਟਾਈਮਜ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਤੇ ਕੁਝ ਹੋਰ ਦੋਸਤ- ਮਿੱਤਰ ਹਾਜ਼ਰ ਸਨ।
ਅਲਬਰਟਾ ਤੋਂ ਮਾਈ ਰੇਡੀਓ (580 AM)ਦੇ ਸੀਈਓ ਗੁਰਸ਼ਰਨ ਬੁੱਟਰ ਨਾਲ ਇਕ ਮਿਲਣੀ
