Headlines

ਉਘੇ ਸਿੱਖ ਪ੍ਰਚਾਰਕ ਭਾਈ ਬਲਬੀਰ ਸਿੰਘ ਚੰਗਿਆੜਾ ਦੀ ਕਿਤਾਬ “ਢਾਡੀ ਪਰੰਪਰਾ ਦੇ ਪ੍ਰਚਾਰਕ ਸਿਤਾਰੇ” ਰੀਲੀਜ਼

ਅੰਮ੍ਰਿਤਸਰ:- 30 ਜਨਵਰੀ ( ਬੇਦੀ )- ਸਿੱਖ ਧਰਮ ਦੇ ਅੰਤਰਰਾਸ਼ਟਰੀ ਪ੍ਰਚਾਰਕ ਭਾਈ ਬਲਬੀਰ ਸਿੰਘ ਚੰਗਿਆੜਾ ਦੀ ਦੂਜੀ ਕਿਤਾਬ “ਢਾਡੀ ਪਰੰਪਰਾ ਦੇ ਪ੍ਰਚਾਰਕ ਸਿਤਾਰੇ” ਸੰਪਾਦਕ ਦਿਲਜੀਤ ਸਿੰਘ ਬੇਦੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਮੁਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲੋਕ ਅਰਪਣ ਕੀਤੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਇਹ ਵਿਸ਼ੇਸ਼ ਤੇ ਯਾਦਗਾਰੀ ਦਸਤਾਵੇਜੀ ਪੁਸਤਕ ਰਲੀਜ਼ ਕੀਤੀ ਗਈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਿੱਖ ਧਰਮ ਦੇ ਪ੍ਰਚਾਰਕਾਂ ਸਬੰਧੀ ਦਸਤਾਵੇਜ਼, ਕਿਤਾਬਾਂ ਸਾਹਮਣੇ ਆਉਣੀਆਂ ਚਾਹੀਦੀਆਂ ਹਨ, ਪ੍ਰਚਾਰਕਾਂ ਦਾ ਜੀਵਨ ਪੱਖ ਅਣਗੋਲਿਆ ਰਿਹਾ ਹੈ। ਇਹ ਕਾਰਜ ਭਾਈ ਬਲਬੀਰ ਸਿੰਘ ਚੰਗਿਆੜਾ ਤੇ ਸਿੱਖ ਵਿਦਵਾਨ ਸ. ਦਿਲਜੀਤ ਸਿੰਘ ਬੇਦੀ ਨੇ ਸਾਂਝੇ ਤੌਰ ਤੇ ਪ੍ਰਗਟ ਕੀਤਾ ਹੈ ਇਹ ਪ੍ਰਸ਼ੰਸਾਜਨਕ ਤੇ ਯਾਦਗਾਰੀ ਕਾਰਜ ਹੈ। ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਗਿ: ਹੀਰਾ ਸਿੰਘ ਨੇ ਕਿਹਾ ਕਿ ਸੌ ਤੋਂ ਵੱਧ ਢਾਡੀਆਂ, ਕਵੀਸ਼ਰਾਂ, ਪ੍ਰਚਾਰਕਾਂ ਦਾ ਵੇਰਵਾ ਇਸ ਕਿਤਾਬ ਵਿਚ ਅੰਕਿਤ ਕਰਕੇ ਦੋਹਾਂ ਵਿਦਵਾਨਾਂ ਨੇ ਪ੍ਰਚਾਰ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਉਘੇ ਸਮਾਜ ਸੇਵੀ ਡਾ.ਐਸ.ਪੀ ਸਿੰਘ ਓਬਰਾਏ, ਢਾਡੀ ਤਰਲੋਚਨ ਸਿੰਘ ਭਮੱਦੀ, ਸ. ਕਸ਼ਮੀਰ ਸਿੰਘ ਕਾਦਿਰ, ਜਥੇ. ਬਲਦੇਵ ਸਿੰਘ ਐਮ.ਏ, ਜਥੇ. ਗੁਰਮੇਜ ਸਿੰਘ ਸ਼ਹੂਰਾ, ਗਿ. ਸੰਤੋਖ ਸਿੰਘ ਸਿਡਨੀ, ਸ. ਨਰਿੰਦਰਪਾਲ ਸਿੰਘ ਹੁੰਦਲ ਅਮਰੀਕਾ ਆਦਿ ਨੇ ਇਸ ਮੌਕੇ ਲੇਖਕ ਨੂੰ ਵਧਾਈ ਦਿਤੀ ਹੈ ਅਤੇ ਆਸ ਪ੍ਰਗਟਾਈ ਕਿ ਭਾਈ ਬਲਬੀਰ ਸਿੰਘ ਚੰਗਿਆੜਾ ਭਵਿੱਖ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਰਹਿਣਗੇ।

 

ਫੋਟੋ ਕੈਪਸ਼ਨ:- ਕਿਤਾਬ ਰਲੀਜ਼ ਕਰਨ ਸਮੇਂ ਸਿੰਘ ਸਾਹਿਬ ਗਿ. ਰਘਬੀਰ ਸਿੰਘ, ਸ. ਦਿਲਜੀਤ ਸਿੰਘ ਬੇਦੀ, ਗਿ. ਬਲਬੀਰ ਸਿੰਘ ਚੰਗਿਆੜਾ ਅਤੇ ਗਿ. ਹੀਰਾ ਸਿੰਘ ਪ੍ਰਚਾਰਕ।