Headlines

ਚਾਰ ਮਹੀਨੇ ਪਹਿਲਾਂ ਵਰਕ ਪਰਮਿਟ ਤੇ ਕੈਨੇਡਾ ਆਏ 26 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਜਿਲਾ ਲੁਧਿਆਣਾ ਦੇ ਪਿੰਡ ਕਾਲਸਾਂ  ਦਾ ਸੀ ਨੌਜਵਾਨ ਨਿਰਮਲ ਸਿੰਘ –
ਐਬਟਸਫੋਰਡ (ਡਾ. ਗੁਰਵਿੰਦਰ ਸਿੰਘ) -ਚਾਰ ਮਹੀਨੇ ਪਹਿਲਾਂ ਕੈਨੇਡਾ ਆਏ ਪਿੰਡ ਕਾਲਸਾਂ, ਜ਼ਿਲਾ ਲੁਧਿਆਣਾ ਦੇ 26 ਸਾਲਾਂ ਨੌਜਵਾਨ ਦੀ ਮੌਤ ਦੀ ਦੁਖਦਾਈ ਖਬਰ ਹੈ। ਐਬਟਸਫੋਰਡ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਧਰਤੀ ‘ਤੇ ਅਕਤੂਬਰ 2023 ਵਿੱਚ ਆਏ ਨਿਰਮਲ ਸਿੰਘ ਨਾਂ ਦੇ ਨੌਜਵਾਨ ਦੀ ਬੇਵਕਤ ਮੌਤ ਕਾਰਨ ਉਸਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਅੰਦਰ ਸੋਗ ਦੀ ਲਹਿਰ ਫੈਲ ਗਈ ਹੈ। ਸੂਤਰਾਂ ਅਨੁਸਾਰ ਨਿਰਮਲ ਸਿੰਘ ਦੀ ਮੌਤ ਸੁੱਤੇ ਪਏ  ਸਾਹ ਬੰਦ ਹੋਣ ਕਾਰਨ ਹੋਣ ਦਾ ਪਤਾ ਲੱਗਿਆ ਹੈ। ਇਹ ਨੌਜਵਾਨ ਚਾਰ ਮਹੀਨੇ ਪਹਿਲਾਂ ਕੈਨੇਡਾ ਵਰਕ ਪਰਮਿਟ ਤੇ ਆਇਆ ਸੀ। ਪਿੰਡ ਕਾਲਸਾਂ ਜਿਲਾ ਲੁਧਿਆਣੇ ਦੇ ਵਾਸੀ ਹਰਦੀਪ ਸਿੰਘ ਅਤੇ ਸੁਰਿੰਦਰ ਕੌਰ ਦੇ ਪੁੱਤਰ ਨਿਰਮਲ ਸਿੰਘ ਦੀ ਬੇਵਕਤ ਮੌਤ ਕਾਰਨ ਉਸਦੇ ਦੋਸਤਾਂ ਮਿੱਤਰਾਂ ਨੇ ਮਿਲ ਕੇ ਗੋ ਫੰਡ ਸਥਾਪਿਤ ਕੀਤਾ ਹੈ ਅਤੇ ਉਸ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਅਤੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਦੀ ਸੇਵਾ ਲਈ ਸਹਿਯੋਗ ਦੇ ਯਤਨ ਕੀਤੇ ਜਾ ਰਹੇ ਹਨ। ਇੱਥੇ ਜ਼ਿਕਰ ਯੋਗ ਹੈ ਪਿਛਲੇ ਕੁਝ ਸਮੇਂ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕੰਮ ਤੇ ਕੈਨੇਡਾ ਆਉਣ ਵਾਲੇ ਨੌਜਵਾਨਾਂ ਦੀਆਂ ਮੌਤਾਂ ਦੀ ਗਿਣਤੀ ਵਿੱਚ ਤੇਜ਼ੀ  ਨਾਲ ਵਾਧਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।