ਐਬਟਸਫੋਰਡ (ਡਾ. ਗੁਰਵਿੰਦਰ ਸਿੰਘ) – ਦੁੱਖ ਭਰੀ ਖਬਰ ਹੈ ਕਿ ਜ਼ਿਲਾ ਮੋਗਾ ‘ਚ ਪੈਂਦੇ ਪਿੰਡ ਆਲਮਵਾਲਾ ਦੇ ਸ ਕੁਲਵੰਤ ਸਿੰਘ ਬਰਾੜ ਤੇ ਕੁਲਦੀਪ ਕੌਰ ਬਰਾੜ ਦੇ ਨੌਜਵਾਨ ਸਪੁੱਤਰ, ਟੋਰਾਂਟੋ ਵਾਸੀ ਕੈਵਨਦੀਪ ਸਿੰਘ ਬਰਾੜ ਦੀ ਬੀਤੇ ਦਿਨ ਭਰ ਜਵਾਨੀ ਵਿੱਚ ਮੌਤ ਹੋ ਗਈ। ਕੈਵਨਦੀਪ ਸਿੰਘ ਤਹਿਸੀਲ ਜਗਰਾਉਂ ਦੇ ਪਿੰਡ ਲੱਖੇ ਦੇ ਸਵਰਗੀ ਸ. ਬਿੱਕਰ ਸਿੰਘ ਧਾਲੀਵਾਲ ਦਾ ਦੋਹਤਰਾ ਸੀ। ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ 27 ਸਾਲਾ ਕੈਵਨਦੀਪ ਸਿੰਘ ਬਰਾੜ 17 ਸਾਲ ਬਾਅਦ ਇੰਡੀਆ ਗਿਆ ਸੀ ਅਤੇ ਤਿੰਨ ਦਿਨ ਪਹਿਲਾਂ ਹੀ ਪਰਤਿਆ ਸੀ ਕਿ ਅਚਾਨਕ ਸਿਹਤ ਵਿਗੜ ਗਈ, ਜੋ ਕਿ ਉਸ ਦੀ ਜਾਨ ਲੇਵਾ ਸਿੱਧ ਹੋਈ। ਪਰਿਵਾਰ ਲਈ ਇਹ ਸਦਮਾ ਅਸਹਿ ਅਤੇ ਅਕਹਿ ਹੈ। ਬਰਾੜ ਪਰਿਵਾਰ ਵੱਲੋਂ ਨੌਜਵਾਨ ਕੈਵਨਦੀਪ ਸਿੰਘ ਦਾ ਅੰਤਿਮ ਸੰਸਕਾਰ ਬਰੈਂਪਟਨ ਸ਼ਮਸ਼ਾਨਘਾਟ ਵਿਖੇ 2 ਫਰਵਰੀ, ਦਿਨ ਸ਼ੁਕਰਵਾਰ ਨੂੰ ਬਾਅਦ ਦੁਪਹਿਰ 1 ਵਜੇ ਕੀਤਾ ਜਾਵੇਗਾ, ਉਪਰੰਤ ਗੁਰਦੁਆਰਾ ਸਾਹਿਬ ਉਨਟੈਰੀਓ ਖਾਲਸਾ ਦਰਬਾਰ, ਡਿਕਸੀ ਰੋਡ, ਮਿਸੀਸਾਗਾ ਵਿਖੇ ਅੰਤਿਮ ਅਰਦਾਸ ਹੋਵੇਗੀ।