Headlines

ਐਮ ਪੀ ਜਸਰਾਜ ਸਿੰਘ ਹੱਲਣ ਨੇ ਗੈਸ, ਗਰੌਸਰੀ ਤੇ ਹੋਮ ਹੀਟਿੰਗ ਦੇ ਮੁੱਦੇ ਉਠਾਏ

ਓਟਵਾ-ਕੰਸਰਵੇਟਿਵ ਐਮਪੀ ਜਸਰਾਜ ਹੱਲਣ ਨੇ ਹਾਊਸ ਆਫ ਕਾਮਨਜ਼ ਵਿਚ ਸਪੀਕਰ ਨੂੰ ਸੰਬੋਧਨ ਕਰਦਿਆਂ ਲਿਬਰਲ ਸਰਕਾਰ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਅਸੀਂ ਹਾਊਸ ਵਿਚ ਲਿਬਰਲ ਸੀਟਾਂ ਦੀ ਗਿਣਤੀ ਵਿਚ ਕਟੌਤੀ ਕਰਾਂਗੇ ਅਤੇ ਉਨ੍ਹਾਂ ਦੀ ਥਾਂ ਆਮ ਸਮਝ ਵਾਲੀ ਕੰਸਰਵੇਟਿਵ ਸਰਕਾਰ ਕਾਇਮ ਕਰਾਂਗੇ| ਮਿਸਟਰ ਸਪੀਕਰ ਮੈਨੂੰ ਤੇਜ਼ ਤੇ ਗੁੱਸੇ ਵਾਲੇ ਵਿੱਤ ਮੰਤਰੀ ਨੂੰ ਕੁਝ ਮੁਫਤ ਨਾਨ-ਕਨਸਲਟੈਂਟ ਸਲਾਹ ਦੇਣ ਦਿਉ| ਲਿਬਰਲ ਖਰਾਬ ਨੀਤੀਆਂ ਵਿਚ ਕਟੌਤੀ ਕਿਉਂ ਨਹੀਂ ਕਰਦੇ ਅਤੇ ਉਹ ਗੈਸ, ਗਰੌਸਰੀਜ਼ ਅਤੇ ਹੋਮ ਹੀਟਿੰਗ ਦਾ ਖਰਚ ਹੇਠਾਂ ਲਿਆਉਣ ਲਈ ਕਾਰਬਨ ਟੈਕਸ ਵਿਚ ਕਟੌਤੀ ਅਤੇ ਸਾਡੇ ਕਿਸਾਨਾਂ ਲਈ ਬਿੱਲ ਸੀ-234 ਕਿਉਂ ਪਾਸ ਨਹੀਂ ਕਰਦੇ| ਉਹ ਪ੍ਰਧਾਨ ਮੰਤਰੀ ਵਲੋਂ ਉਨ੍ਹਾਂ ਦੀ ਆਪਣੀ ਕੈਬਨਿਟ ਦੀ ਅਯੋਗਤਾ ’ਤੇ ਪਰਦਾ ਪਾਉਣ ਲਈ ਲਿਬਰਲ ਸਲਾਹਕਾਰਾਂ ਨੂੰ ਦਿੱਤੇ ਜਾ ਰਹੇ 20 ਅਰਬ ਡਾਲਰ ਵਿਚ ਕਟੌਤੀ ਕਿਉਂ ਨਹੀਂ ਕਰਦੇ| ਮਿਸਟਰ ਸਪੀਕਰ ਸਿਰਫ ਦੋ ਸਾਲਾਂ ਵਿਚ ਲਿਬਰਲ-ਐਨਡੀਪੀ ਪ੍ਰਧਾਨ ਮੰਤਰੀ ਨੇ ਆਪਣੇ ਵਿਸਫੋਟਕ ਕਰਜ਼ੇ ’ਤੇ ਵਿਆਜ ਅਦਾਇਗੀ ਨੂੰ ਦੁਗਣਾ ਕਰ ਦਿੱਤਾ ਹੈ|