ਵੈਨਕੂਵਰ- ਬੀ ਸੀ ਕੰਸਰਵੇਟਿਵ ਪਾਰਟੀ ਵਲੋਂ ਜੈਗ ਸੰਘੇੜਾ ਨੂੰ ਵੈਨਕੂਵਰ ਫਰੇਜਰਵਿਊ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ।
ਜੈਗ ਸੰਘੇੜਾ ਦੀ ਵੈਨਕੂਵਰ ਦੇ ਭਾਈਚਾਰੇ ਵਿਚ ਇਕ ਆਪਣੀ ਪਹਿਚਾਣ ਹੈ। ਉਹ ਵੈਨਕੂਵਰ ਵਿੱਚ ਖੇਡਾਂ, ਸੱਭਿਆਚਾਰ ਅਤੇ ਸਮਾਜਿਕ ਕੰਮਾਂ ਵਿਚ ਮੋਹਰੀ ਹੋਕੇ ਵਿਚਰਦਾ ਆ ਰਿਹਾ ਹੈ। ਕੰਸਰਵੇਟਿਵ ਆਗੂ ਜੌਹਨ ਰਸਟਡ ਨੇ ਉਸਦੀ ਉਮੀਦਵਾਰੀ ਦਾ ਐਲਾਨ ਕਰਦਿਆਂ ਆਸ ਪ੍ਰਗਟਾਈ ਹੈ ਕਿ ਜੈਗ ਸੰਘੇੜਾ ਹਲਕੇ ਦੇ ਲੋਕਾਂ ਦੀ ਲੈਜਿਸਲੇਚਰ ਵਿਚ ਵਧੀਆ ਪ੍ਰਤੀਨਿਧਤਾ ਕਰਨ ਦੇ ਯੋਗ ਹੈ।