ਨਵੀਂ ਦਿੱਲੀ( ਦੇ ਪ੍ਰ ਬਿ)-
ਪੰਜਾਬੀ ਦੇ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੇ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਇਸ ਵਾਰ ਯੋਗ ਪੁੱਤਰ ਐਵਾਰਡ ਦਿੱਲੀ ਦੇ ਪੱਤਰਕਾਰ ਮਨਧੀਰ ਸਿੰਘ ਦਿਓਲ ਨੂੰ ਦਿੱਲੀ ਵਿਖੇ ਦਿੱਤਾ ਗਿਆ। ਉਨ੍ਹਾਂ ਦੱਸਿਆਂ ਕਿ ਇਹ ਐਵਾਰਡ, ਜਿਸ ਵਿਚ ਇਕੱਤੀ ਸੌ ਰੁਪਏ,ਗਰਮ ਸ਼ਾਲ , ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਸ਼ਾਮਿਲ ਹੈ। ਇਹ ਐਵਾਰਡ ਉਸ ਯੋਗ ਪੁੱਤਰ ਨੂੰ ਦਿੱਤਾ ਜਾਂਦਾ ਹੈ, ਜਿਸਨੇ ਆਪਣੇ ਸਾਹਿਤਕਾਰ ਪਿਤਾ ਦੀ ਸਾਹਿਤਕ ਵਿਰਾਸਤ ਨੂੰ ਸੰਭਾਲਿਆ ਹੋਵੇ, ਨੂੰ ਉਸ ਦੇ ਘਰ ਜਾ ਕੇ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਐਵਾਰਡ ਹਰ ਲੋਹੜੀ ਦੇ ਨੇੜੇ-ਤੇੜੇ ਆਪਣੀ ਪੋਤੀ ਅਰਪਿਤ ਕੌਰ ਚੌਹਾਨ ਦੀ ਲੋਹੜੀ ਮਨਾਉਣ ਵੱਜੋਂ ਦਿੱਤਾ ਜਾਂਦਾ ਹੈ। ਮਨਧੀਰ ਦਿਓਲ ਨੇ ਆਪਣੇ ਪਿਤਾ ਦੀ ਮੌਤ ਦੇ ਬਾਅਦ ਦਿਓਲ ਦਾ ਨਾਵਲ ‘ਉਮਰ ਤਮਾਮ’, ਨਾਵਲਿਟ ‘ਚੌਦ੍ਹਾਂ ਨੰਬਰ ਗੰਨ ਤੇ ਗੱਡੀਆਂ ਵਾਲੀ’, ਸਮੁੱਚੀਆਂ ਕਵਿਤਾਵਾਂ ਦਾ ਸੰਗ੍ਰਹਿ ‘ਦਿਓਲ ਦੀਆਂ ਕਵਿਤਾਵਾਂ’, ‘ਦਿਓਲ ਦੀਆਂ ਕਹਾਣੀਆਂ’, ਦਿਓਲ ਦੇ ਨਾਟਕ’ ਕਿਤਾਬਾਂ ਪਾਠਕਾਂ ਦੇ ਰੂਬਰੂ ਕੀਤੀਆਂ ਹਨ। ਦਿਓਲ ਦੇ ਨਾਵਲ ‘ਉਹਦੇ ਮਰਨ ਤੋਂ ਮਗਰੋਂ’ ਦਾ ਦੂਜਾ ਐਡੀਸ਼ਨ ਛਪਵਾਇਆ। ਹੁਣ ਤੱਕ ਇਹ ਐਵਾਰਡ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਦੇ ਸਪੁੱਤਰ ਡਾ ਕਰਾਂਤੀਪਾਲ, ਪੰਜਾਬੀ ਕਵੀ ਪ੍ਰੋ ਪ੍ਰੀਤਮ ਸਿੰਘ ਰਾਹੀ ਦੇ ਸਪੁੱਤਰ ਰਾਹੁਲਇੰਦਰ ਸਿੰਘ ਰਾਹੀ, ਕਹਾਣੀਕਾਰ ਭੂਰਾ ਸਿੰਘ ਕਲੇਰ ਦੀ ਸਪੁੱਤਰੀ ਅੰਮ੍ਰਿਤਪਾਲ ਕਲੇਰ ਨੂੰ ਦਿੱਤਾ ਜਾ ਚੁੱਕਿਆ ਹੈ। ਇਸ ਵਾਰ ਦਾ ਲੋਹੜੀ ਪੁਰਸਕਾਰ ਕਵੀ ਤੇ ਕਹਾਣੀਕਾਰ ਬਖਤਾਬਰ ਸਿੰਘ ਦਿਉਲ ਦੇ ਸਪੁੱਤਰ ਮਨਧੀਰ ਸਿੰਘ ਦਿਓਲ ਨੂੰ ਤਿੰਨ ਫਰਵਰੀ ਨੂੰ ਦਿੱਲੀ ਵਿਖੇ ਦਿੱਤਾ ਗਿਆ।