ਜਲੰਧਰ (ਅੰਮ੍ਰਿਤ ਪਵਾਰ) “ਕਰੋਨਾ ” ਸਮੇਂ ਅਜਿਹਾ ਗੀਤ ਗਾਇਕ ਪੰਮਾ ਮੱਲ੍ਹੀ ਨੇ ਗਾਇਆ ਸੀ ਕਿ ਤਦ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਤੇ ਫੇਸਬੁੱਕ ਖਾਤੇ ਤੇ ਇਹ ਗਾਣਾ ਸਾਂਝਾ ਕਰਨ ਦੇ ਨਾਲ ਪੰਜਾਬ ਸਰਕਾਰ ਦੇ ਸੋਸ਼ਲ ਮੀਡੀਆ ਖਾਤੇ ਤੇ ਸਾਂਝਾ ਕੀਤਾ ਸੀ।ਓਹ ਹੀ ਪੰਮਾ ਮੱਲ੍ਹੀ ਕਯੋਂ ਕਿ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਵੀ ਹਨ ਨੂੰ ਹੁਣ ਹੋਸ਼ਿਆਰਪੁਰ ਵਿੱਚ ਪੈਂਦੇ ਥਾਣਾ ਗੜ੍ਹਸ਼ੰਕਰ ਦਾ ਮੁੱਖੀ ਲਾਇਆ ਗਿਆ ਹੈ।ਇਸ ਤੇ ਓਹਨਾਂ ਕਿਹਾ ਕਿ ਮਾਣਯੋਗ ਡੀ ਜੀ ਪੀ ਪੰਜਾਬ ਪੁਲਿਸ ਸ਼੍ਰੀ ਗੌਰਵ ਯਾਦਵ ਤੇ ਹੁਸ਼ਿਆਰਪੁਰ ਦੇ ਐਸ ਐਸ ਪੀ ਸ਼੍ਰੀ ਸੁਰਿੰਦਰ ਲਾਂਬਾ ਤੇ ਡੀ ਐਸ ਪੀ ਗੜ੍ਹਸ਼ੰਕਰ ਸਰਦਾਰ ਦਲਜੀਤ ਸਿੰਘ ਖੱਖ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਨੂੰ ਖਤਮ ਕਰਨ ਲਈ ਓਹ ਕਾਨੂੰਨ ਦਾ ਡੰਡਾ ਵੀ ਵਰਤਣਗੇ ।ਪੰਮਾ ਮੱਲ੍ਹੀ ਨੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਨਸ਼ਾ ਰਹਿਣ ਨਹੀਂ ਦੇਣਾ ਤੇ ਇੱਕ ਗੀਤ ਵੀ ਰਿਕਾਰਡ ਕਰਵਾ ਫਿਲਮਾਕਣ ਕਰ ਲਿਆ ਹੈ ਤੇ ਜਲਦੀ ਇਹ ਗੀਤ ਵੀ ਜ਼ਾਰੀ ਹੋਏਗਾ।ਅਰਥਾਤ ਸਮਾਜ ਨੂੰ ਗੀਤਾਂ ਰਾਹੀਂ ਸੇਧ ਤੇ ਮਾੜੇ ਅਨਸਰ ਜਿਹੜੇ ਨਸ਼ੇ ਨੂੰ ਵੇਚ ਰਹੇ ਨੇ ਲਈ ਕਾਨੂੰਨ ਦਾ ਡੰਡਾ ਓਹ ਵਰਤਣਗੇ।ਗਾਇਕ ਪੰਮਾ ਮੱਲ੍ਹੀ ਦਾ ਥਾਣਾ ਮੁੱਖੀ ਬਣ ਸਮਾਜ ਨਸ਼ਾ ਰਹਿਤ ਕਰਨਾ ਇੱਕ ਸ਼ਲਾਘਾ ਯੋਗ ਕਦਮ ਹੋਏਗਾ।