Headlines

ਪ੍ਰਸਿਧ ਗਾਇਕ ਸਰਬਜੀਤ ਚੀਮਾ ਦੀ ਨਵੀਂ ਐਲਬਮ ”ਭੰਗੜੇ ਦਾ ਕਿੰਗ” 15 ਫਰਵਰੀ ਨੂੰ ਹੋਵੇਗੀ ਰੀਲੀਜ਼

ਸਰੀ- ਪ੍ਰਸਿਧ ਪੰਜਾਬ ਗਾਇਕ ਤੇ ਫਿਲਮੀ ਕਲਾਕਾਰ ਸਰਬਜੀਤ ਚੀਮਾ ਦੀ ਨਵੀਂ ਐਲਬਮ ” ਭੰਗੜੇ ਦਾ ਕਿੰਗ” 15 ਫਰਵਰੀ ਨੂੰ ਜਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਮਿਲੀ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ 13 ਗੀਤਾਂ ਦੀ ਨਵੀਂ ਐਲਬਮ (ਭੰਗੜੇ ਦਾ ਕਿੰਗ) ਮਾਂ ਬੋਲੀ ਪੰਜਾਬੀ ਦੇ 35 ਅੱਖਰਾਂ ਦੇ ਆਦਰ ਚੋਂ ਮਹਾਨ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦਾ ਹਰ ਰੰਗ ਦਾ ਗੀਤ ਇਸ ਐਲਬਮ ਵਿਚੋਂ ਸਰੋਤਿਆਂ ਨੂੰ ਮਿਲੇਗਾ। 

ਸਰਬਜੀਤ ਚੀਮਾ ਨੇ ਉਮੀਦ ਪ੍ਰਗਟ ਕੀਤੀ ਹੈ ਕਿ  ਸਰੋਤੇ ਮੇਰੀਆਂ ਪਹਿਲੀਆਂ 15 ਐਲਬਮਾਂ ਵਾਂਗ ਇਸ 16ਵੀਂ ਐਲਬਮ ਨੂੰ ਵੀ ਬਹੁਤ ਸਾਰਾ ਪਿਆਰ ਦੇਣਗੇ। ਇਸ ਐਲਬਮ ਦੇ ਹਰ ਇੱਕ ਗੀਤ ਦਾ ਵੀਡੀਓ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ।