Headlines

 ਅਕਾਲ ਤਖਤ ਸਾਹਿਬ ਦੇ ਵਧੀਕ ਹੈਡ ਗ੍ਰੰਥੀ ਨੇ ਵਾਹਿਗੁਰੂ ਦਾ ਓਟ ਆਸਰਾ ਲੈਂਦਿਆਂ ਨਵੇਂ ਘਰ ਦੀ ਨੀਂਹ ਰੱਖਵਾਈ

ਛੇਹਰਟਾ (ਰਾਜ-ਤਾਜ ਰੰਧਾਵਾ)- ਗਿਆਨੀ ਮਲਕੀਤ ਸਿੰਘ ਵਧੀਕ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਿਰਾਮਿਡ ਸਿਟੀ ਅੰਮਿ੍ਤਸਰ ਵਿਖੇ ਆਪਣੇ ਨਵੇਂ ਘਰ ਦਾ ਨੀਂਹ ਪੱਥਰ ਗੁਰਮਤਿ ਸਮਾਗਮ ਕਰਵਾਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ), ਸਿੰਘ ਸਾਹਿਬ ਗਿ: ਬਲਜੀਤ ਸਿੰਘ, ਸਿੰਘ ਸਾਹਿਬ ਗਿ: ਬਲਵਿੰਦਰ ਸਿੰਘ (ਦੋਵੇਂ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ), ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਪਰੋਫੈਸਰ ਬਾਬਾ ਨਿਰਮਲ ਸਿੰਘ ਜੀ ਰੰਧਾਵਾ (ਮੁੱਖੀ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ, ਗੁਰੂ ਕੀ ਵਡਾਲੀ-ਛੇਹਰਟਾ), ਮਾਤਾ ਵਿੱਪਨਪ੍ਰੀਤ ਕੌਰ ਲੁਧਿਆਣਾ, ਬਾਬਾ ਜੋਗਾ ਸਿੰਘ (ਮੁੱਖੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ) ਆਦਿ ਕੋਲੋਂ ਰਖਵਾਇਆ ।              ਸਮਾਗਮ ਦੇ ਆਰੰਭ ਵਿੱਚ ਜਪੁਜੀ ਸਾਹਿਬ ਦੇ ਜਾਪ ਕਰਨ ਉਪਰੰਤ ਭਾਈ ਬਲਦੇਵ ਸਿੰਘ ਜੀ ਕੀਰਤਨੀਏ ਦਮਦਮੀ ਟਕਸਾਲ ਮਹਿਤਾ ਚੌਂਕ, ਭਾਈ ਰਾਜਬੀਰ ਸਿੰਘ ਅਤੇ ਭਾਈ ਨਿਸ਼ਾਨ ਸਿੰਘ ਖਡੂਰ ਸਾਹਿਬ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ । ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੋਂ ਇਲਾਵਾ ਬਾਬਾ ਅਮਰੀਕ ਸਿੰਘ ਖੁਖਰੈਣ ਅਤੇ ਗਿ: ਵਰਿਆਮ ਸਿੰਘ ਕਥਾਵਚਕ ਨੇ ਕਥਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ । ਨੀਂਹ ਪੱਥਰ ਸਮਾਗਮ ‘ਚ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਭਾਈ ਅਜਮੇਰ ਸਿੰਘ ਭੈਲ, ਭਾਈ ਸੰਤਾ ਸਿੰਘ, ਬਾਬਾ ਹਰਕੀਰਤ ਸਿੰਘ ਨਾਨਕਸਰ, ਭਾਈ ਅਵਤਾਰ ਸਿੰਘ, ਭਾਈ ਤਜਿੰਦਰ ਸਿੰਘ ਖਾਲਸਾ, ਭਾਈ ਕੇਡੀ ਸਿੰਘ ਖ਼ਾਲਸਾ, ਭਾਈ ਹਰਵਿੰਦਰ ਸਿੰਘ, ਗਿ: ਅਵਤਾਰ ਸਿੰਘ ਕਥਾਵਾਚਕ ਗੁ: ਛੇਹਰਟਾ ਸਾਹਿਬ, ਬੀਬੀ ਸੰਦੀਪ ਕੌਰ, ਨਪਿੰਦਰ ਸਿੰਘ ਪ੍ਰਧਾਨ, ਮਜਿਸਟਰੇਟ ਲਖਵਿੰਦਰ ਸਿੰਘ ਅੰਮ੍ਰਿਤਸਰ, ਲੱਖਾ ਸਿੰਘ ਜਗਦੇਵ ਕਲਾਂ, ਜਸਬੀਰ ਸਿੰਘ ਮੇਤਲਾ, ਬਲਵਿੰਦਰ ਸਿੰਘ ਲਹਿਰੀ, ਕਰਨਦੀਪ ਸਿੰਘ, ਜਸ਼ਨਦੀਪ ਸਿੰਘ, ਸੁੱਖਚੈਨ ਸਿੰਘ, ਮਨਪ੍ਰੀਤ ਸਿੰਘ, ਹਰਨੇਕ ਸਿੰਘ ਮੈਂਬਰ ਪੰਚਾਇਤ ਵਰਪਾਲ, ਜਸਬੀਰ ਸਿੰਘ ਮੱਤੇਵਾਲ ਆਦਿ ਸ਼ਾਮਲ । ਗਿ: ਮਲਕੀਤ ਸਿੰਘ ਜੀ ਵਲੋਂ ਆਏ ਸਿੰਘ ਸਾਹਿਬਾਨਾਂ ਅਤੇ ਮਹਾਂਪੁਰਸ਼ਾਂ ਦਾ ਲੋਈਆਂ ਅਤੇ ਸਰੋਪਿਆਂ ਨਾਲ ਸਨਮਾਨ ਕੀਤਾ ਗਿਆ  ।