Headlines

ਨਵੀਆਂ ਕਲਮਾਂ ਨਵੀਂ ਉਡਾਣ ਜਿਲਾ ਸੰਗਰੂਰ ਦਾ ਕੈਲੰਡਰ ਜਾਰੀ

ਸੰਗਰੂਰ-ਨਵੀਆਂ ਕਲਮਾਂ ਨਵੀਂ ਉਡਾਣ ਜਿਲਾ ਸੰਗਰੂਰ ਦਾ ਕੈਲੰਡਰ ਸੀਨੀਅਰ ਪੱਤਰਕਾਰ ਸ  ਸੁਖਵਿੰਦਰ ਸਿੰਘ ਫੁੱਲ ਵਲੋਂ  ਅਜੀਤ ਅਖਬਾਰ ਦੇ ਸਬ ਆਫ਼ਿਸ ਸੰਗਰੂਰ ਵਿਖੇ ਜਾਰੀ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਇਸ ਪ੍ਰੋਜੈਕਟ ਦੇ ਇੰਚਾਰਜ਼ ਸ. ਉਂਕਾਰ ਸਿੰਘ ਤੇਜੇ, ਸੰਗਰੂਰ ਜ਼ਿਲ੍ਹੇ ਤੋਂ ਸੰਪਾਦਕ ਸ. ਅਵਤਾਰ ਸਿੰਘ ਚੋਟੀਆਂ, ਸਹਿ ਸੰਪਾਦਕ ਮੈਡਮ ਬਲਜੀਤ ਸ਼ਰਮਾ ਜੀ ਅਤੇ ਮਾਨਸਾ ਜ਼ਿਲ੍ਹੇ ਤੋਂ ਸੰਪਾਦਕ ਮੈਡਮ ਰਵਨੀਤ ਚਾਨੀ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਕੈਲੰਡਰ ਰਿਲੀਜ਼ ਕਰਨ ਦੇ ਨਾਲ ਨਾਲ ਪੂਰੀ ਟੀਮ ਵੱਲੋਂ ਅੱਗੇ ਵੀ ਇਸ ਪ੍ਰੋਜੈਕਟ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸ੍ਰੀ ਸੁੱਖੀ ਬਾਠ ਜੀ ਵੱਲੋਂ ਕੀਤੇ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।