ਸਰ੍ਹੀ –(ਰੂਪਿੰਦਰ ਖਹਿਰਾ ਰੂਪੀ )-ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ 10 ਫਰਵਰੀ, 2024 ਨੂੰ ਬਾਅਦ ਦੁਪਹਿਰ 12:30 ਵਜੇ ਸਾਲ ਦੀ ਮਾਸਿਕ ਮਿਲਣੀ ਹੋਈ। ਖੋਜਾਰਥੀ ਮਨਿੰਦਰ ਸਿੰਘ ਦੀ ਚਰਨ ਸਿੰਘ ਦੀ ਕਵਿਤਾ “ ਸਰੋਕਾਰ ਤੇ ਸੁਹਜ-ਸੰਚਾਰ” (ਖੋਜ – ਪ੍ਰਬੰਧ) ਦੀ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ । ਇਹ ਸਮਾਗਮ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਕੀਤਾ ਗਿਆ । ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ, ਲੇਖਕ ਚਰਨ ਸਿੰਘ ਅਤੇ ਕੁਵਿੰਦਰ ਚਾਂਦ ਸਟੇਜ ਤੇ ਸੁਸ਼ੋਭਿਤ ਹੋਏ । ਸਮਾਗਮ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ ਵੱਲੋਂ ਕੀਤੀ ਗਈ । ਸਟੇਜ ਦੀ ਕਾਰਵਾਈ ਸਕਤੱਰ ਪਲਵਿੰਦਰ ਸਿੰਘ ਨੇ ਬਾਖੂਬੀ ਨਿਭਾਈ ।
ਕੁਝ ਬੁਲਾਰਿਆਂ ਤੋਂ ਬਾਅਦ ਪੁਸਤਕ ਬਾਬਤ ਸੰਖੇਪ ਸਹਿਤ ਪ੍ਰਿਤਪਾਲ ਗਿੱਲ, ਡਾ: ਪ੍ਰਿਥੀਪਾਲ ਸੋਹੀ , ਪ੍ਰੋ: ਕਸ਼ਮੀਰਾ ਸਿੰਘ ਗਿੱਲ, ਇੰਦਰਜੀਤ ਸਿੰਘ ਧਾਮੀ , ਕੁਵਿੰਦਰ ਚਾਂਦ ਵੱਲੋਂ ਪਰਚੇ ਪੜ੍ਹੇ ਗਏ । ਲੇਖਕ ਚਰਨ ਸਿੰਘ ਵੱਲੋਂ ਆਪਣੀ ਪੁਸਤਕ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਭਾਵੁਕ ਹੁੰਦਿਆਂ ਡਾ:ਪ੍ਰਿਥੀਪਾਲ ਸੋਹੀ ਦੇ ਬੇ-ਮਿਸਾਲ ਪਰਚੇ ਅਤੇ ਇੰਦਰਜੀਤ ਧਾਮੀ ਦੀ ਬਾ-ਕਮਾਲ ਸ਼ਬਦਾਵਲੀ ਦੀ ਸ਼ਲਾਘਾ ਕੀਤੀ ਗਈ ।
ਉਪਰੰਤ ਪ੍ਰਧਾਨਗੀ ਮੰਡਲ, ਲੇਖਕ , ਬੋਰਡ ਮੈਂਬਰ ਅਤੇ ਜਿੰਨਾਂ ਨੇ ਪਰਚੇ ਪੜ੍ਹੇ ਅਤੇ ਸਰੋਤਿਆਂ ਦੀ ਭਰਪੂਰ ਹਾਜ਼ਰੀ ਵਿੱਚ ਤਾਲੀਆਂ ਦੀ ਗੂੰਜ ਨਾਲ ਖੋਜਾਰਥੀ ਮਨਿੰਦਰ ਸਿੰਘ ਦੀ ਪੁਸਤਕ- ਲੇਖਕ ਚਰਨ ਸਿੰਘ ਦੀ ਕਵਿਤਾ “ ਸਰੋਕਾਰ ਤੇ ਸੁਹਜ-ਸੰਚਾਰ” ਰਿਲੀਜ਼ ਕੀਤੀ ਗਈ । । ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਬਲਦੇਵ ਸਿੰਘ ਬਾਠ (ਬਸੰਤ ਮੋਟਰਜ) ਵੱਲੋਂ ਭੇਜਿਆ ਖ਼ਾਸ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ । ਸਭਾ ਵੱਲੋਂ ਲੇਖਕ ਚਰਨ ਸਿੰਘ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ ।
ਇਸ ਮੌਕੇ ਹਰਚੰਦ ਸਿੰਘ ਗਿੱਲ, ਇੰਦਰ ਪਾਲ ਸਿੰਘ ਸੰਧੂ, ਦਰਸ਼ਨ ਸੰਘਾ, ਮਾਸਟਰ ਅਮਰੀਕ ਸਿੰਘ ਲੇਲ੍ਹ , ਹਰਪਾਲ ਸਿੰਘ ਬਰਾੜ, ਇੰਦਰਜੀਤ ਸਿੰਘ ਧਾਮੀ, ਕੁਵਿੰਦਰ ਚਾਂਦ ,ਚਰਨ ਸਿੰਘ, ਨਰਿੰਦਰ ਸਿੰਘ ਪਨੂੰ , ਦਵਿੰਦਰ ਕੌਰ ਜੌਹਲ , ਡਾਕਟਰ ਲਖਵਿੰਦਰ ਸਿੰਘ, ਮਨਜੀਤ ਸਿੰਘ ਮਲ੍ਹਾ, ਗੁਰਮੀਤ ਸਿੰਘ ਕਾਲਕਟ, ਕਮਲਜੀਤ ਸਿੰਘ ਜੌਹਲ, ਗੁਰਮੀਤ ਸਿੰਘ ਗਿੱਲ, ਸੁਖਜਿੰਦਰ ਕੌਰ ਸਿੱਧੂ, ਖ਼ੁਸ਼ਹਾਲ ਸਿੰਘ ਗਲੋਟੀ, ਜਿਲੇ ਸਿੰਘ, ਹਜ਼ਾਰਾ ਸਿੰਘ, ਗੁਰਮੇਲ ਸਿੰਘ ਧਾਲੀਵਾਲ, ਬੇਅੰਤ ਸਿੰਘ ਢਿੱਲੋਂ, ਅਮਰਜੀਤ ਕੌਰ ਮਾਂਗਟ, ਕਰਨੈਲ ਸਿੰਘ ,ਦਵਿੰਦਰ ਮਾਂਗਟ, ਅਵਤਾਰ ਸਿੰਘ ਢਿੱਲੋਂ, ਅਮਰੀਕ ਸਿੰਘ ਦੋਸਾਂਝ ,ਬਲਬੀਰ ਸਿੰਘ ਗਰਚਾ ,ਚਰਨਜੀਤ ਸਿੰਘ, ਗੁਰਚਰਨ ਸਿੰਘ ਬਰਾੜ ਸ਼ਾਮਿਲ ਹੋਏ ਅਤੇ ਕਵੀ ਦਰਬਾਰ ਵਿੱਚ ਸਭ ਸਾਹਿਤ ਪ੍ਰੇਮੀਆਂ ਅਤੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ’ ‘ਅੰਤਰਰਾਸ਼ਟਰੀ ਮਾਂ ਬੋਲੀ ਦਿਵਸ’ ਨੂੰ ਸਾਰਥਕ ਬਣਾਇਆ ।
ਅੰਤ ਵਿੱਚ ਸਮਾਗਮ ਨੂੰ ਸਮੇਟਦਿਆਂ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ।