ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,12 ਫਰਵਰੀ-
ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲਾ ਤਰਨ ਤਾਰਨ ਵਿੱਚ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਲਗਾਤਾਰ ਚੱਲ ਰਹੀਆਂ ਸਿਆਸੀ ਸਰਗਰਮੀਆਂ ਨਾਲ ਦੂਜੀਆਂ ਸਿਆਸੀ ਪਾਰਟੀਆਂ ਹਾਸ਼ੀਏ ‘ਤੇ ਆਉਂਦੀਆਂ ਨਜਰ ਆ ਰਹੀਆਂ ਹਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਆਪਣੀ ਜ਼ਿਲਾ ਟੀਮ ਦੇ ਸਹਿਯੋਗ ਸਦਕਾ ਭਾਜਪਾ ਦੀ ਲੋਕਪ੍ਰਿਅਤਾ ਦਿਨ ਬ ਦਿਨ ਵਧ ਰਹੀ ਹੈ।ਇਸੇ ਲੜੀ ਨੂੰ ਜਾਰੀ ਰੱਖਦਿਆਂ ਮੰਗਲਵਾਰ ਨੂੰ ਤਰਨ ਤਾਰਨ ਦੇ ਸਤਿਕਾਰ ਪੈਲੇਸ ਵਿਖ਼ੇ ਭਾਜਪਾ ਦੇ ਨੌਜਵਾਨ ਆਗੂ ਦਿਨੇਸ਼ ਜੋਸ਼ੀ ਦੇ ਉਦਮਾ ਸਦਕਾ ਨੌਜਵਾਨਾਂ ਦਾ ਠਾਠਾਂ ਮਾਰਦਾ ਵੱਡਾ ਪ੍ਰਭਾਵਸ਼ਾਲੀ ਇਕੱਠ ਹੋਇਆ। ਇਸ ਮੌਕੇ ਵਿਸੇਸ਼ ਤੌਰ ‘ਤੇ ਜਿਲਾ ਸਹਿ ਇੰਚਾਰਜ ਸ੍ਰੀ ਨਰੇਸ਼ ਸ਼ਰਮਾ,ਸਾਬਕਾ ਰਾਜ ਮੰਤਰੀ ਅਤੇ ਜਿਲਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਮਨਜੀਤ ਸਿੰਘ ਮੰਨਾ ਵਿਸੇਸ਼ ਤੌਰ ‘ਤੇ ਪਹੁੰਚੇ।ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਹਰਜੀਤ ਸੰਧੂ ਨੇ ਕਿਹਾ ਕਿ ਭਾਜਪਾ ਵਿੱਚ ਹਰੇਕ ਮਿਹਨਤੀ ਵਰਕਰ ਦੀ ਪੂਰੀ ਕਦਰ ਕੀਤੀ ਜਾਂਦੀ ਹੈ ਅਤੇ ਅਨੁਸ਼ਾਸਨ ਵਿੱਚ ਰਹਿਕੇ ਪਾਰਟੀ ਲਈ ਕੰਮ ਕਰਨ ਵਾਲਿਆਂ ਦਾ ਪਾਰਟੀ ਪੂਰਾ ਮਾਣ ਸਤਿਕਾਰ ਕਰਦੀ ਹੈ।ਉਹਨਾਂ ਦਾਅਵਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੀਸਰੀ ਵਾਰ ਲਗਾਤਾਰ ਜਿੱਤ ਕੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਅਤੇ ਉਹਨਾਂ ਦਾ ਇਸ ਵੇਲ਼ੇ ਕੋਈ ਮੁਕਾਬਲਾ ਨਹੀਂ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਭਾਜਪਾ ਤੇਜ਼ੀ ਨਾਲ਼ ਤਾਕਤ ਪ੍ਰਾਪਤ ਕਰਕੇ ਸੱਤਾ ਵੱਲ ਵੱਧ ਰਹੀ ਹੈ।ਇਸ ਮੌਕੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਵਲੋਂ ਸਾਬਕਾ ਰਾਜ ਮੰਤਰੀ ਮਨਜੀਤ ਸਿੰਘ ਮੰਨਾ ਅਤੇ ਜ਼ਿਲਾ ਉਪ ਪ੍ਰਭਾਰੀ ਨਰੇਸ਼ ਸ਼ਰਮਾ ਦੀ ਮੌਜੂਦਗੀ ਵਿੱਚ ਹੋਣਹਾਰ ਨੌਜਵਾਨ ਆਗੂ ਦਿਨੇਸ਼ ਜੋਸ਼ੀ ਨੂੰ ਯੁਵਾ ਮੋਰਚੇ ਦਾ ਜ਼ਿਲਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਨਵ-ਨਿਯੁਕਤ ਯੁਵਾ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਜੋਸ਼ੀ ਨੇ ਯਕੀਨ ਦਿਵਾਇਆ ਕਿ ਉਹ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਲੈਕੇ ਜਾਣਗੇ ਅਤੇ ਜ਼ਿਲ੍ਹਾ ਤਰਨਤਾਰਨ ਵਿੱਚ ਭਾਜਪਾ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਗੇ।ਇਸ ਮੌਕੇ ਇਕੱਠ ਨੂੰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਤੋਂ ਇਲਾਵਾ ਸਾਬਕਾ ਰਾਜ ਮੰਤਰੀ ਮਨਜੀਤ ਸਿੰਘ ਮੰਨਾ,ਜ਼ਿਲਾ ਉਪ ਪ੍ਰਭਾਰੀ ਨਰੇਸ਼ ਸ਼ਰਮਾ,ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ,ਜਿਲਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ,ਸ਼ਿਵ ਕੁਮਾਰ ਸੋਨੀ,ਸੁਰਜੀਤ ਸਿੰਘ ਸਾਗਰ,ਜ਼ਿਲਾ ਮੀਤ ਪ੍ਰਧਾਨ ਅਤੇ ਮੁੱਖ ਬੁਲਾਰਾ ਅਮਰਪਾਲ ਸਿੰਘ ਖਹਿਰਾ, ਜਿਲਾ ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਅਤੁਲ ਜੈਨ ਪੱਟੀ,ਨੇਤਰਪਾਲ ਸਿੰਘ,ਸਤਨਾਮ ਸਿੰਘ ਭੁੱਲਰ, ਰਿਤੇਸ਼ ਚੋਪੜਾ, ਪ੍ਰਦੇਸ਼ ਕਾਰਜਕਾਰਣੀ ਮੈੰਬਰ ਅਨੂਪ ਸਿੰਘ ਭੁੱਲਰ,ਬਲਵਿੰਦਰ ਸਿੰਘ ਰੈਸ਼ੀਆਣਾ, ਜਿਲਾ ਮੀਡੀਆ ਇੰਚਾਰਜ ਦਸਬਿੰਦਰ ਸਿੰਘ ਗੋਇੰਦਵਾਲ, ਕਿਸਾਨ ਮੋਰਚੇ ਦੇ ਪ੍ਰਧਾਨ ਗੁਰਸਾਹਿਬ ਸਿੰਘ,ਮੀਤ ਪ੍ਰਧਾਨ ਕੁਲਵੰਤ ਸਿੰਘ ਭੈਲ, ਅਵਤਾਰ ਸਿੰਘ ਵੇਈਂ ਪੂਈਂ, ਦਵਿੰਦਰ ਸਿੰਘ ਕੱਲਾ,ਐਸਸੀ ਮੋਰਚੇ ਦੇ ਜ਼ਿਲਾ ਪ੍ਰਧਾਨ ਗੁਲਜ਼ਾਰ ਸਿੰਘ ਜਹਾਂਗੀਰ, ਜਨਰਲ ਸਕੱਤਰ ਅਵਤਾਰ ਸਿੰਘ ਬੰਟੀ,ਜਿਲਾ ਸਕੱਤਰ ਹਰਮਨਦੀਪ ਸਿੰਘ ਕੱਲਾ,ਸੁਖਵੰਤ ਸਿੰਘ,ਐਡਵੋਕੇਟ ਗੌਰਵ ਚੋਪੜਾ, ਸਵਿੰਦਰ ਸਿੰਘ ਪੰਨੂ,ਰੋਹਿਤ ਵੇਦੀ, ਮੰਡਲ ਪ੍ਰਧਾਨ ਪਵਨ ਕੁੰਦਰਾ, ਨਰਿੰਦਰ ਸਿੰਘ ਕੱਲਾ,ਮੇਹਰ ਸਿੰਘ ਬਾਣੀਆਂ,ਗੌਰਵ ਦੇਵਗਨ ਸਰਹਾਲੀ, ਹਰਪਾਲ ਸੋਨੀ ਹਰੀਕੇ ,ਪਵਨ ਦੇਵਗਨ ਮੰਡਲ ਪ੍ਰਧਾਨ ਚੋਹਲਾ ਸਾਹਿਬ,ਬਲਬੀਰ ਸਿੰਘ ਦਿਆਲਪੁਰਾ, ਅਮਨ ਸ਼ਰਮਾ, ਨੌਜਵਾਨ ਆਗੂ ਕਾਰਤਿਕ ਸ਼ਰਮਾ, ਗੁਰਬਿੰਦਰ ਸਿੰਘ, ਲਲਿਤ ਪ੍ਰੀਂਜਾ, ਲੱਕੀ ਜੋਸ਼ੀ, ਐਡਵੋਕੇਟ ਬਿਕਰਮਜੀਤ ਸਿੰਘ,ਮੇਜਰ ਸਿੰਘ, ਬਾਉ ਪਲਾਸੌਰ, ਹਰਜੀਤ ਸਿੰਘ ਹੈਪੀ,ਅਮਨਦੀਪ ਮੰਨੂ,ਨਵਦੀਪ ਸਿੰਘ,ਰਾਜਵੀਰ ਸਿੰਘ ਕੰਗ ਸਮੇਤ ਸੈਂਕੜੇ ਨੌਜਵਾਨਾਂ ਨੇ ਯੁਵਾ ਮੋਰਚੇ ਦੀ ਇਸ ਵੱਡੀ ਮੀਟਿੰਗ ਵਿੱਚ ਸ਼ਿਰਕਤ ਕੀਤੀ।