Headlines

ਟਰੂਡੋ ਵੱਲੋਂ ਐਡਮਿੰਟਨ ਨੂੰ ਘਰ ਬਣਾਉਣ ਲਈ 175 ਮਿਲੀਅਨ ਡਾਲਰ ਦੀ ਮੱਦਦ ਦਾ ਐਲਾਨ

ਐਡਮਿੰਟਨ (ਗੁਰਪ੍ਰੀਤ ਸਿੰਘ)-ਬੁੱਧਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਡਮਿੰਟਨ ਚ 5,200 ਤੋਂ ਵੀ ਵੱਧ ਬਣ ਰਹੇ ਨਵੇਂ ਹਾਊਸਿੰਗ ਯੂਨਿਟਾਂ ਨੂੰ ਤੇਜ ਕਰਨ ਲਈ 175 ਮਿਲੀਅਨ ਡਾਲਰ ਫੰਡ ਦੇਣ ਦਾ ਐਲਾਨ ਕੀਤਾ।
ਸ਼ਹਿਰ ਚ ਬਣ ਰਹੇ ਇਕ ਰਿਹਾਇਸ਼ੀ ਅਪਾਰਟਮੈਂਟ ਕੰਪਲੈਕਸ ਦੀ ਸਾਇਟ ਤੇ ਟਰੂਡੋ ਨੇ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਦੇਸ਼ ਵਿਚ ਮਕਾਨ ਬਣਾਉਣ ਦੇ ਤਰੀਕੇ ਬਦਲ ਰਹੇ ਹਾਂ। ਇਹ ਪੈਸਾ ਫੈਡਰਲ ਹਾਊਸਿੰਗ ਰਾਹੀਂ ਘਰ ਬਣਾਉਣ ਲਈ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵਰਤਿਆ ਜਾਵੇਗਾ। ਹੋਰ ਨਵੇਂ ਕਿਰਾਏ ਲਈ ਅਪਾਰਟਮੈਂਟ, ਰਿਹਾਇਸ਼ੀ ਵਿਕਲਪ ਯੂਨੀਵਰਸਿਟੀ ਅਤੇ ਕਾਲਜ ਕੈਂਪਸ ਨੇੜੇ ਬਣਾਏ ਜਾਣਗੇ। ਇਸ ਸਮੇਂ ਅਸੀਂ ਹਾਊਸਿੰਗ ਸੱਮਸਿਆ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ। ਉਨ੍ਹਾਂ ਇਸ ਮੁੱਦੇ ਤੇ ਵੱਖ ਵੱਖ ਪੱਧਰ ਦੀਆਂ ਸਰਕਾਰਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਬਾਰੇ ਵੀ ਗੱਲ ਕੀਤੀ।
ਟਰੂਡੋ ਨੇ ਐਲਾਨ ਤੋਂ ਪਹਿਲੋਂ ਸ਼ਹਿਰ ਦੇ ਦੱਖਣ-ਪੱਛਮ ਚ ਬਣ ਰਹੇ ਇਕ ਪ੍ਰੋਜੈਕਟ ਦਾ ਦੌਰਾ ਕੀਤਾ ਤੇ ਊਥੋਂ ਦੇ ਬਿਲਡਰ ਲੇਸਟਨ ਹੋਲਡਿੰਗਜ ਦੇ ਪ੍ਰਧਾਨ ਅਤੇ ਇਕ ਪਲੰਬਰ ਨਾਲ ਵੀ ਗੱਲਬਾਤ ਕੀਤੀ।
ਇਸ ਮੋਕੇ ਮੇਅਰ ਅਮਰਜੀਤ ਸੋਹੀ ਨੇ ਕਿਹਾ ਕਿ ਸਿਟੀ ਕੌਂਸਿਲ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਐਡਮਿੰਟਨ ਸ਼ਹਿਰ ਇਥੋਂ ਦੇ ਰਹਿਣ ਵਾਲੇ ਹਰ ਵਿਅਕਤੀ ਵਾਸਤੇ ਘਰ ਬਣਾਉਣ ਲਈ ਵਧੀਆ ਥਾਂ ਹੈ। ਸ਼ਹਿਰ ਜੋਨਿੰਗ ਨਿਯਮਾਂ ਨੂੰ ਬਦਲ ਕੇ ਲੋਕਾਂ ਦੇ ਰਹਿਣ ਲਈ ਰਿਹਾਇਸ਼ ਬਣਾਉਣ ਦੀਆਂ ਰੁਕਾਵਟਾਂ ਨੂੰ ਅਸਾਨੀ ਨਾਲ ਦੂਰ ਕਰਨ ਚ ਅੱਗੇ ਰਿਹਾ ਹੈ।