Headlines

ਜੀ ਐਨ ਆਈ ਕਨੇਡਾ ਦੇ ਚੇਅਰਮੈਨ ਗਿਆਨ ਸਿੰਘ ਸੰਧੂ ਗੁਰਮਤਿ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਦੇ ਰੂਬਰੂ ਹੋਏ

ਪਟਿਆਲਾ, 20 ਫਰਵਰੀ -ਗੁਰਮਤਿ ਕਾਲਜ ਪਟਿਆਲਾ ਵੱਲੋਂ ਤੇਜਬੀਰ ਸਿੰਘ,ਪ੍ਰਧਾਨ ਗੁਰੂ ਨਾਨਕ ਫਾਊਂਡੇਸ਼ਨ ਅਤੇ ਪ੍ਰਤਾਪ ਸਿੰਘ,ਡਾਇਰੈਕਟਰ ਗੁਰੂ ਨਾਨਕ ਫਾਊਂਡੇਸ਼ਨ ਦੇ ਦਿਸ਼ਾ ਨਿਰਦੇਸ਼ ਹੇਠ ਸਮੇਂ ਸਮੇਂ ਉੱਚਕੋਟੀ ਦੇ ਵਿਦਵਾਨਾਂ ਦੇ ਵਿਸ਼ੇਸ਼ ਭਾਸ਼ਣ ਕਰਵਾਏ ਜਾਂਦੇ ਹਨ ਅਤੇ ਵਿਦਵਾਨਾਂ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ ਜਾਂਦਾ ਹੈ। ਇਸੇ ਲੜੀ ਤਹਿਤ ਬੀਤੇ ਦਿਨ ਗੁਰੂ ਨਾਨਕ ਇੰਸਟੀਚਿਉਟ ਆਫ ਗਲੋਬਲ ਸਟੱਡੀਜ਼ ਸਰੀ (ਕਨੇਡਾ) ਦੇ ਚੇਅਰਮੈਨ ਗਿਆਨ ਸਿੰਘ ਸੰਧੂ ਵਿਦਿਆਰਥੀਆਂ ਦੇ ਰੂਬਰੂ ਹੋਏ।

ਕਾਲਜ ਦੀ ਪ੍ਰਿੰਸੀਪਲ ਡਾ. ਜਸਬੀਰ ਕੌਰ ਨੇ ਸਮਾਗਮ ਵਿਚ ਪਹੁੰਚੇ ਸਮੂਹ ਵਿਦਵਾਨਾਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਗੁਰਮਤਿ ਕਾਲਜ ਜਿਸ ਆਦਰਸ਼ ਲਈ ਸਥਾਪਿਤ ਕੀਤਾ ਗਿਆ ਸੀ ਉਸ ਦੀ ਪੂਰਤੀ ਬਾਖੂਬੀ ਕਰ ਰਿਹਾ ਹੈ ਅਤੇ ਇਸ ਕਾਲਜ ਨੇ ਜਿਥੇ ਵੱਡੇ ਸਿੱਖ ਪ੍ਰਚਾਰਕ ਪੈਦਾ ਕੀਤੇ ਉਥੇ ਵੱਡੇ ਵਿਦਵਾਨ ਵੀ ਇਸ ਕਾਲਜ ਦੇ ਵਿਹੜੇ ਚੋਂ ਪੜ੍ਹ ਕੇ ਯੂਨੀਵਰਸਿਟੀਆਂ, ਕਾਲਜਾਂ ਤੇ ਦੇਸ਼ਾਂ ਵਿਦੇਸ਼ਾਂ ਵਿਚ ਵਿੱਦਿਆ ਦੇ ਖੇਤਰ ਵਿਚ ਕਾਰਜਸ਼ੀਲ ਹਨ। ਗਿਆਨ ਸਿੰਘ ਸੰਧੂ ਦਾ ਵਿਸ਼ੇਸ਼ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਗਿਆਨ ਸਿੰਘ ਸੰਧੂ ਬਹੁਤ ਛੋਟੀ ਉਮਰ ਵਿਚ ਕਨੇਡਾ ਚਲੇ ਗਏ ਸਨ ਅਤੇ ਉੱਥੇ ਜਾ ਕੇ ਜਿਹੜੇ ਕਾਰਜ ਕੀਤੇ ਉਹਨਾਂ ਦੀ ਜਾਣਕਾਰੀ ਉਨ੍ਹਾਂ ਦੀ ਪੁਸਤਕ ਅਣਗਾਹੇ ਰਾਹ ਰਾਹੀਂ  ਅਸੀਂ ਜਾਣ ਸਕਦੇ ਹਾਂ। ਵਿਸ਼ਵ ਸਿੱਖ ਭਾਈਚਾਰੇ ਵਿਚ ਉਹਨਾਂ ਦਾ ਵਿਸ਼ੇਸ਼ ਥਾਂ ਹੈ। ਵਿੱਦਿਆ ਪੱਖੋਂ ਉਹਨਾਂ ਨੇ ਸਿੱਖ ਪੰਥ ਨੂੰ ਇਕ ਵੱਡਾ ਵਿੱਦਿਅਕ ਅਦਾਰਾ ਦਿੱਤਾ ਹੈ। ਉਹ ਦੁਨੀਆ ਭਰ ’ਚ ਵਿਚਰ ਕੇ ਸਿੱਖਾਂ ਨਾਲ ਮਿਲ ਕੇ ਇਸ ਬਾਰੇ ਵਿਚਾਰ ਕਰ ਰਹੇ ਹਨ ਕਿ ਵਿੱਦਿਆ ਦੇ ਕਿਸ ਖੇਤਰ ਵਿਚ ਅਤੇ ਕੀ ਕਾਰਜ ਕੀਤੇ ਜਾ ਸਕਦੇ ਹਨ। ਜਿਹੜੇ ਕੇ ਇਸ ਸਮੇਂ ਪੰਜਾਬ ਦੇ ਵਿਚ ਵੀ ਸਿੱਖ ਅਧਿਐਨ ਅਤੇ ਖੋਜ ਦੇ ਖੇਤਰ ਵਿਚ ਵਿਸ਼ੇਸ਼ ਕਾਰਜ ਵੱਖ-ਵੱਖ ਸੰਸਥਾਵਾਂ ਨਾਲ ਸਾਂਝੇ ਤੌਰ ਤੇ ਕਰ ਰਹੇ ਹਨ। ਗਿਆਨ ਸਿੰਘ ਸੰਧੂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਿੱਖੀ ਅਮਲਾਂ ਦੀ ਹੈ ਅਤੇ ਇਹ ਤੁਹਾਡੀ ਜੀਵਨ ਜਾਚ ਦੇ ਪ੍ਰਗਟਾਵੇ ਦਾ ਸ਼ੀਸ਼ਾ ਹੈ।

ਦੀ ਪ੍ਰਧਾਨਗੀ ਕਰਦਿਆਂ ਡਾ. ਬਲਕਾਰ ਸਿੰਘ (ਸਾਬਕਾ ਡਾਇਰੈਕਟਰ ਵਿਸ਼ਵ ਪੰਜਾਬੀ ਸੈਂਟਰ) ਨੇ ਕਿਹਾ ਕਿ ਗਿਆਨ ਸਿੰਘ ਸੰਧੂ ਗ਼ਦਰੀ ਬਾਬਿਆਂ ਦੀ ਅਗਲੀ ਪੀੜ੍ਹੀ ਦੀ ਅਗਵਾਈ ਕਰ ਰਹੇ ਹਨ ਅਤੇ ਜਿਹੜਾ ਬੂਟਾ ਗ਼ਦਰੀ ਬਾਬਿਆਂ ਨੇ ਕਨੇਡਾ ਵਿਚ ਲਾਇਆ ਸੀ ਉਸ ਨੂੰ ਸਿੰਜਣ ਦਾ ਕਾਰਜ ਉਹ ਕਰ ਰਹੇ ਹਨ।

ਇਸ ਮੌਕੇ ਗਿਆਨ ਸਿੰਘ ਸੰਧੂ ਨੂੰ ਸਿਰੋਪਾਓ ਦੇ ਕੇ ਅਤੇ ਫਾਊਂਡੇਸ਼ਨ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਦਾ ਸੈੱਟ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਡਾ. ਹਰਜੀਤ ਸਿੰਘ ਨੇ ਸਮਾਗਮ ਵਿਚ ਪਹੁੰਚੇ ਸਮੂਹ ਵਿਦਵਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਡੇਰਾ ਬਾਬਾ ਜੱਸਾ ਸਿੰਘ ਦੀ ਸੰਗਤ ਤੋਂ ਇਲਾਵਾ ਡਾ. ਕੇਹਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਪ੍ਰੋਫੈਸਰ ਮਨਜੀਤ ਸਿੰਘ, ਇੰਜੀ. ਜੋਤਇੰਦਰ ਸਿੰਘ, ਡਿਪਟੀ ਡਾਇਰੈਕਟਰ ਮੈਡਮ ਰੇਨੂੰ ਹੰਸਪਾਲਮੈਡਮ ਪ੍ਰਿੰਸੀਪਲ ਜਸਦੀਪ ਸੋਹੀਰਜਿੰਦਰ ਸਿੰਘਡਾ. ਅਸਪ੍ਰੀਤ ਕੌਰਡਾ. ਹਰਜੀਤ ਸਿੰਘ, ਕੁਲਦੀਪ ਸਿੰਘਮੈਡਮ ਪ੍ਰਭਜੋਤ ਕੌਰਜਪਨੂਰ ਸਿੰਘਜਗਜੀਤ ਸਿੰਘਅਮਰਜੀਤ ਸਿੰਘ ਪਾਹਵਾਡਾ. ਰਣਜੀਤ ਸਿੰਘਮੈਡਮ ਬਲਜਿੰਦਰ ਕੌਰ, ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਦਾ ਸਟਾਫ ਤੇ ਗੁਰਮਤਿ ਕਾਲਜ ਦੇ ਵਿਦਿਆਰਥੀ ਇਸ ਵਿਚ ਸ਼ਾਮਲ ਹੋਏ।