ਜਲੰਧਰ ( ਦੇ ਪ੍ਰ ਬਿ)- ਸਾਬਕਾ ਸਿੱਖਿਆ ਮੰਤਰੀ ਤੇ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਦੀ ਸੁਪਤਨੀ ਤੇ ਪਿਮਸ ਦੀ ਵਾਈਸ ਪ੍ਰਿੰਸੀਪਲ ਡਾ ਹਰਵਿੰਦਰ ਕੌਰ ਚੀਮਾ ਦੇ ਸਤਿਕਾਰਯੋਗ ਪਿਤਾ ਸ ਅਮਰ ਸਿੰਘ (ਸੇਵਾ ਮੁਕਤ ਡਿਪਟੀ ਡਾਇਰੈਕਟਰ) ਬੀਤੇ ਦਿਨੀੰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਆਪਣੇ ਪਿੱਛੇ ਪਤਨੀ, ਇਕ ਪੁੱਤਰ ਤੇ ਤਿੰਨ ਧੀਆਂ ਸਮੇਤ ਵੱਡਾ ਬਾਗ ਪਰਿਵਾਰ ਛੱਡ ਗਏ ਹਨ। ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 27 ਫਰਵਰੀ ਨੂੰ ਬਾਦ ਦੁਪਹਿਰ ਸ਼ਮਸ਼ਾਨਘਾਟ ਮਾਡਲ ਟਾਉਨ ਜਲੰਧਰ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਵੱਡੀ ਗਿਣਤੀ ਵਿਚ ਪੁੱਜੇ ਸਨੇਹੀਆਂ ਦੀ ਹਾਜ਼ਰੀ ਵਿਚ ਕਰ ਦਿੱਤਾ ਗਿਆ। ਸਵਰਗੀ ਸ ਅਮਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮਿਤੀ 3 ਮਾਰਚ ਨੂੰ ਬਾਦ ਦੁਪਹਿਰ ਗੁਰਦੁਆਰਾ ਸਿੰਘ ਸਭਾ ਮਾਡਲ ਟਾਉਨ ਜਲੰਧਰ ਵਿਖੇ ਪਾਏ ਜਾਣਗੇ।
ਇਸੇ ਦੌਰਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਧਾਮੀ, ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਸਾਬਕਾ ਮੰਤਰੀ ਸ ਮਹੇਸ਼ਇੰਦਰ ਸਿੰਘ ਗਰੇਵਾਲ, ਐਮ ਐਲ ਏ ਸ ਪਰਗਟ ਸਿੰਘ, ਸੁਰਿੰਦਰ ਸਿੰਘ ਭਾਪਾ, ਸ੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ, ਅਰਸ਼ਦੀਪ ਸਿੰਘ ਕਲੇਰ, ਪੰਜਾਬ ਬਸਪਾ ਪ੍ਰਧਾਨ ਜਸਬੀਰ ਸਿੰਘ ਗੜੀ, ਬਲਵਿੰਦਰ ਸਿੰਘ, ਪ੍ਰਿੰਸੀਪਲ ਜਸਬੀਰ ਸਿੰਘ ਖਾਲਸਾ ਕਾਲਜ ਆਨੰਦਪੁਰ ਸਾਹਿਬ, ਪਰਮਜੀਤ ਸਿੰਘ ਮੱਕੜ, ਭਗਵੰਤ ਸਿੰਘ ਜਲਾਲ, ਜਥੇਦਾਰ ਗੁਰਚਰਨ ਸਿੰਘ ਖੱਖ ਕੈਨੇਡਾ ਤੇ ਹੋਰ ਕਈ ਸ਼ਖਸੀਅਤਾਂ ਨੇ ਪਰਿਵਾਰ ਨੂੰ ਮਿਲਕੇ ਹਮਦਰਦੀ ਪ੍ਰਗਟ ਕੀਤੀ।