Headlines

ਭਾਈ ਮਹਾਂ ਸਿੰਘ ਜੱਜ ਦੀ ਸੱਸ ਮਾਤਾ ਇੰਦਰਜੀਤ ਕੌਰ ਸੰਧੂ ਸਵਰਗਵਾਸ -2 ਮਾਰਚ ਨੂੰ ਸਰੀ ਵਿਖੇ ਸਸਕਾਰ ਅਤੇ ਅੰਤਿਮ ਅਰਦਾਸ

ਸਰੀ ( ਡਾ ਗੁਰਵਿੰਦਰ ਸਿੰਘ)-  ਐਡਮਿੰਟਨ ਨਿਵਾਸੀ ਸਿੱਖ ਆਗੂ ਭਾਈ ਮਹਾਂ ਸਿੰਘ ਜੱਜ ਦੇ ਸੱਸ ਮਾਤਾ  ਤੇ ਨਾਮ ਬਾਣੀ ਨੂੰ ਸਮਰਪਿਤ ਸ਼ਖਸੀਅਤ ਬੀਬੀ ਇੰਦਰਜੀਤ ਕੌਰ ਸੰਧੂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹ ਪਿਛਲੇ ਸਮੇਂ ਪੰਜਾਬ ਗਏ ਸਨ ਅਤੇ ਜਲੰਧਰ ਵਿਖੇ ਠਹਿਰੇ ਹੋਏ ਸਨ, ਜਿੱਥੇ ਉਹਨਾਂ ਨੇ ਆਖਰੀ ਸਵਾਸ ਲਏ। ਉਹਨਾਂ ਦੀ ਮ੍ਰਿਤਕ ਦੇਹ ਪੰਜਾਬ ਤੋਂ ਕੈਨੇਡਾ ਲਿਆਂਦੀ ਗਈ ਹੈ ਅਤੇ ਅੰਤਿਮ ਸੰਸਕਾਰ ਰਿਵਰਸਾਈਡ ਫਿਊਨਰਲ ਹੋਮ ਵਿਖੇ 2 ਮਾਰਚ ਦਿਨ ਸ਼ਨਿਚਰਵਾਰ ਨੂੰ 10 ਵਜੇ ਹੋਏਗਾ, ਜਦਕਿ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵਿਖੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਲਈ ਭਾਈ ਮਹਾਂ ਸਿੰਘ ਜੀ ਜੱਜ ਹੁਰਾਂ ਨਾਲ 780 994 9292 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।