ਵਿੰਨੀਪੈਗ ( ਸ਼ਰਮਾ)- ਬੀਤੇ ਦਿਨੀਂ ਗਿੱਲ ਸੁਪਰਮਾਰਕੀਟ ਨੂੰ ਅੱਗ ਲੱਗਣ ਕਾਰਣ ਸਟੋਰ ਨੂੰ ਭਾਰੀ ਨੁਕਸਾਨ ਪੁੱਜਾ। ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀ ਚੱਲ ਸਕਿਆ। ਇਸੇ ਦੌਰਾਨ ਗਿੱਲ ਸੁਪਰਮਾਰਕੀਟ ਦੇ ਮਾਲਕ ਜਗਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਹਨਾਂ ਨੇ ਆਰਜੀ ਤੌਰ ਤੇ ਨਵੀਂ ਲੋਕੇਸ਼ਨ 1301 ਇੰਕਸਟਰ ਬੂਲੇਵਾਰਡ ਵਿਖੇ ਖੋਹਲ ਦਿੱਤੀ ਹੈ। ਉਹਨਾਂ ਗਾਹਕਾਂ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂਂ ਅੱਗੋ ਵੀ ਸਹਿਯੋਗ ਦੀ ਅਪੀਲ ਕੀਤੀ ਹੈ।
ਗਿੱਲ ਸੁਪਰਮਾਰਕੀਟ ਦੀ ਆਰਜੀ ਲੋਕੇਸ਼ਨ ਇੰਕਸਟਰ ਬੁਲੇਵਾਰਡ ਤੇ ਖੋਹਲੀ
