Headlines

ਡਾ ਸਰਬਜੀਤ ਸਿੰਘ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਚੁਣੇ ਗਏ

ਲੁਧਿਆਣਾ-ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀਆਂ ਹੋਈਆਂ ਚੋਣਾਂ ਵਿੱਚ ਡਾ. ਸਰਬਜੀਤ ਸਿੰਘ ਵਾਲੇ ਧੜੇ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਡਾ. ਸਰਬਜੀਤ ਸਿੰਘ ਨੇ ਪ੍ਰਧਾਨ ਦੇ ਰੂਪ ਦੇ ਵਿੱਚ ਡਾ. ਲਖਵਿੰਦਰ ਸਿੰਘ ਜੌਹਲ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਡਾ. ਸਰਬਜੀਤ ਸਿੰਘ ਨੇ 497 ਵੋਟ ਪ੍ਰਾਪਤ ਕੀਤੀਆਂ, ਡਾ. ਲਖਵਿੰਦਰ ਸਿੰਘ ਜੌਹਲ ਨੂੰ 281 ਅਤੇ ਤੀਜੇ ਉਮੀਦਵਾਰ ਬੇਅੰਤ ਕੌਰ ਨੂੰ 41 ਵੋਟਾਂ ਮਿਲੀਆਂ ਹਨ।   ਡਾ. ਪਾਲ ਕੌਰ ਨੇ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਤੇ ਡਾ. ਸ਼ਿੰਦਰਪਾਲ ਸਿੰਘ ਨੂੰ  150 ਦੇ ਕਰੀਬ ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਜਨਰਲ ਸਕੱਤਰ ਦੇ ਅਹੁਦੇ ਲਈ  ਡਾ. ਗੁਲਜਾਰ ਸਿੰਘ ਪੰਧੇਰ ਨੇ ਡਾ. ਗੁਰਇਕਬਾਲ ਸਿੰਘ ਨੂੰ 120 ਦੇ ਕਰੀਬ ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।

ਮੀਤ ਪ੍ਰਧਾਨਾਂ ਵਿਚੋਂ ਅਰਵਿੰਦਰ ਕੌਰ ਕਾਕੜਾ, ਤਰਲੋਚਨ ਲੋਚੀ, ਗੁਰਚਰਨ ਕੌਰ ਕੋਚਰ, ਜਸਪਾਲ ਮਾਨਖੇੜਾ, ਹਰਵਿੰਦਰ ਸਿਰਸਾ ਮੀਤ ਪ੍ਰਧਾਨ ਚੁਣੇ ਗਏ ਹਨ।

ਪ੍ਰਬੰਧਕੀ ਬੋਰਡ ਦੇ ਮੈਂਬਰਾਂ ਵਿਚੋਂ ਹਰੀ ਸਿੰਘ ਜਾਚਕ, ਸਹਿਜਪ੍ਰੀਤ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ, ਹਰਜਿੰਦਰ ਸਿੰਘ ਜੰਮੂ, ਸੰਤੋਖ ਸੁੱਖੀ, ਕੰਵਰਜੀਤ ਭੱਠਲ, ਵਰਗਿਸ ਸਲਾਮਤ, ਸਰਘੀ ਜੰਮੂ, ਦੀਪ ਜਗਦੀਪ ਸਿੰਘ, ਕਰਮਜੀਤ ਗਰੇਵਾਲ, ਬਲਵਿੰਦਰ ਚਹਿਲ ਅਤੇ ਨਵਤੇਜ ਗੜ੍ਹਦੀਵਾਲਾ ਜੇਤੂ ਰਹੇ ਹਨ।
ਇਸ ਸ਼ਾਨਦਾਰ ਤੇ  ਵਕਾਰੀ ਜਿੱਤ ਤੇ ਇਸ ਗਰੁੱਪ ਦੀ ਚੋਣ ਕਮੇਟੀ ਦੇ ਮੈਂਬਰਾਂ ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਨੂਪ ਸਿੰਘ, ਪ੍ਰੋ. ਸੁਰਜੀਤ ਜੱਜ, ਡਾ. ਰਤਨ ਸਿੰਘ ਢਿੱਲੋਂ, ਡਾ. ਮੋਹਨਜੀਤ, ਖਾਲਿਦ ਹੁਸੈਨ, ਕੇਵਲ ਧਾਲੀਵਾਲ, ਡਾ. ਕੁਲਦੀਪ ਸਿੰਘ ਦੀਪ, ਡਾ. ਸੁਪਨਦੀਪ ਕੌਰ ਅਤੇ ਰਮੇਸ਼ ਯਾਦਵ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਅਤੇ ਪੰਜਾਬੀ ਦੇ ਸਾਰੇ ਲੇਖਕਾਂ ਨੂੰ ਮੁਬਾਰਕਵਾਦ ਦਿੱਤੀ ਹੈ ਅਤੇ ਸ਼ੁਕਰਾਨਾ ਕੀਤਾ ਹੈ।
ਜਿੱਤ ਤੋਂ ਬਾਅਦ ਦੋਹਾਂ ਧਿਰਾਂ ਨੇ ਸਦਭਾਵਨਾ ਪੂਰਨ ਮਾਹੌਲ ਵਿੱਚ ਬੈਠ ਕੇ ਜਿੱਤ ਦੀ ਖੁਸ਼ੀ ਵੀ ਸਾਂਝੀ ਕੀਤੀ।