ਸ਼ੰਭੂ ਬਾਰਡਰ- ਭਾਈ ਘਨੱਈਆ ਜੀ ਚੈਰੀਟੇਬਲ ਮੈਡੀਕਲ ਅਤੇ ਐਜੂਕੇਸ਼ਨਲ ਸੁਸਾਇਟੀ (ਰਜਿ:)ਅਤੇ ਗੁਰਦੁਆਰਾ ਅਰਬਨ ਅਸਟੇਟ ਫੇਸ-2 ਜਲੰਧਰ ਦੇ ਸਹਿਯੋਗ ਦੇ ਨਾਲ ਕਿਸਾਨੀ ਸੰਘਰਸ਼ ਤਹਿਤ ਸ਼ੰਭੂ ਬਾਰਡਰ ਤੇ ਨਿਰੰਤਰ ਮੈਡੀਕਲ ਸੇਵਾ ਚੱਲ ਰਹੀ ਹੈ। ਮਰੀਜ਼ਾਂ ਨੂੰ ਦਵਾਈਆ ਦਿੱਤੀਆ ਜਾਂਦੀਆ ਹਨ ਤੇ ਲੋੜਵੰਦ ਮਰੀਜ਼ ਦੀ ਮਰਮ-ਪੱਟੀ ਵੀ ਕੀਤੀ ਜਾਂਦੀ ਹੈ। ਇਹ ਕੈਂਪ ਡਾ ਰਾਜਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ।