Headlines

ਬੀ ਸੀ ਵਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਸੂਬਾਈ ਤਸਦੀਕ ਪੱਤਰ ਪ੍ਰਣਾਲੀ ਲਾਗੂ

ਵਿਕਟੋਰੀਆ-ਬ੍ਰਿਟਿਸ਼ ਕੋਲੰਬੀਆ ਸੂਬਾ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸੂਬਾਈ ਤਸਦੀਕ ਪੱਤਰ ਜਾਰੀ ਕਰ ਰਿਹਾ ਹੈ। ਇਹ  ਸੂਬਾਈ ਤਸਦੀਕ ਪੱਤਰ (Provincial Attestation Letter ) ਪ੍ਰਣਾਲੀ  4 ਮਾਰਚ, 2024 ਤੋਂ ਪ੍ਰਭਾਵ ਵਿਚ ਆ ਗਈ ਹੈ।
ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਹ ਸਾਬਤ ਕਰਨ ਲਈ ਆਪਣੀ ਸਟੱਡੀ ਪਰਮਿਟ ਅਰਜ਼ੀ ਦੇ ਨਾਲ ਇੱਕ ਸੂਬਾਈ ਤਸਦੀਕ ਪੱਤਰ (PAL) ਜਮ੍ਹਾ ਕਰਵਾਉਣਆ ਹੋਵੇਗਾ ਕਿ ਉਹਨਾਂ ਨੂੰ ਇੱਕ ਡੈਜ਼ੀਗਨੇਟਿਡ ਲਰਨਿੰਗ ਇੰਸਟੀਚਿਊਟ (DLI) ਦੁਆਰਾ ਉਸਨੂੰ ਸੀਟਾਂ ਦੀ ਵੰਡ ਦੇ ਮਿਲੇ ਕੋਟੇ ਦੀਆਂ ਸੀਮਾਵਾਂ ਦੇ ਅੰਦਰ ਸਵੀਕਾਰ ਕੀਤਾ ਗਿਆ ਹੈ। ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ ਸੂਬਾਈ ਸਰਕਾਰ  ਸਿੱਖਿਆ ਸੰਸਥਾਵਾਂ ਨੂੰ PAL ਜਾਰੀ ਕਰਦੀ ਹੈ, ਜੋ ਫਿਰ ਅੰਤਰਰਾਸ਼ਟਰੀ ਬਿਨੈਕਾਰ ਨੂੰ ਪੱਤਰ ਜਾਰੀ ਕਰਦੇ ਹਨ।
ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ ਸੂਬੇ ਨੂੰ  ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਤੋਂ ਕੁੱਲ 83,000 ਅੰਡਰਗ੍ਰੈਜੁਏਟ ਸਟੱਡੀ ਪਰਮਿਟ ਅਰਜ਼ੀਆਂ ਦੀ ਮਨਜ਼ੂਰੀ ਦਿੱਤੀ ਗਈ ਹੈ। ਪਿਛਲੀਆਂ ਸਵੀਕ੍ਰਿਤੀ ਦਰਾਂ ਦੇ ਆਧਾਰ ‘ਤੇ, ਸੂਬੇ ਨੂੰ ਫੈਡਰਲ ਸਰਕਾਰ ਤੋਂ 2024 ਲਈ ਲਗਭਗ 50,000 ਪ੍ਰਵਾਨਿਤ ਸਟੱਡੀ ਪਰਮਿਟ ਅਰਜ਼ੀਆਂ ਦੀ ਉਮੀਦ ਹੈ।”
ਪਿਛਲੇ ਸਾਲ ਬੀ.ਸੀ. ਵਿੱਚ ਅੰਡਰਗ੍ਰੈਜੁਏਟ ਪ੍ਰੋਗਰਾਮਾਂ ਲਈ 97,000 ਸਟੱਡੀ ਪਰਮਿਟ ਅਰਜ਼ੀਆਂ ਸਨ, ਜਿਹਨਾਂ ਚੋ ਲਗਭਗ 60,000 ਸਟੱਡੀ ਪਰਮਿਟ ਹੀ ਪ੍ਰਵਾਨ ਹੋਏ।