Headlines

ਪੰਜਾਬੀ ਸੰਗੀਤ ਸੰਸਾਰ ਦੀ ਕਾਮਯਾਬ ਪੇਸ਼ਕਾਰ ,ਬਣ ਗਈ ਫਿਲਮ ਨਿਰਮਾਤਾ -ਸੰਦੀਪ ਕੌਰ ਸੰਧੂ   

                           ਪੇਸ਼ਕਸ਼ -ਅੰਮ੍ਰਿਤ ਪਵਾਰ-
ਜਵਾਨੀ ਵਿੱਚ ਹੀ ਪੰਜਾਬੀ ਸੰਗੀਤ ਤੇ ਮਨੋਰੰਜਨ ਖੇਤਰ ਵਿੱਚ ਜਿੰਨੀਆਂ ਪ੍ਰਾਪਤੀਆਂ ਸੰਦੀਪ ਕੌਰ ਸੰਧੂ ਕੋਲ ਹੋ ਗਈਆਂ ਹਨ ਓਹ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀਆਂ ਹਨ।ਪੰਜਾਬੀ ਗਾਇਕ ਕਲਾਕਾਰਾਂ ਦੇ ਗਾਣਿਆਂ ਦੀ ਚੋਣ ,ਸੰਗੀਤ ਤੇ ਵੀਡਿਓ ਦਾ ਪ੍ਰਬੰਧ ਤੇ ਫਿਰ ਸੰਗੀਤ ਟਰੈਕ ਅਰਥਾਤ ਗਾਣੇ ਨੂੰ ਵਿਸ਼ਵ ਪੱਧਰ ਤੇ ਵਿਸ਼ਾਲ ਤਰੀਕੇ ਨਾਲ ਰਲੀਜ਼ ਕਰਨਾ ਪੇਸ਼ਕਾਰ ਦਾ ਮੁੱਖ ਕੰਮ ਹੁੰਦਾ ਹੈ ਤੇ ਸੰਦੀਪ ਕੌਰ ਆਪਣੇ ਇਸ ਕੰਮ ਵਿੱਚ ਦੋ ਰਤੀਆਂ ਦੂਜਿਆਂ ਨਾਲੋਂ ਅੱਗੇ ਹੀ ਹੈ।ਰੰਗ ਜਿਵੇਂ ਖੰਡ ਦਾ ਪਤਾਸਾ ਹੋਏ,ਚਿਹਰਾ ਜਿਵੇਂ ਅਰਸ਼ਾਂ ਦੀ ਹੂਰ ਹੋਏ ਗੱਲ ਕੀ ਪੂਰੀ ਹੀਰੋਇਨ ਲੱਗਣ ਵਾਲੀ ਸੰਦੀਪ ਕੌਰ ਇਸ ਵੇਲੇ ” ਐਸ਼ ਆਡੀਓ” ” ਸੰਧੂ ਬੋਅਜ਼” ਸੰਗੀਤ ਪਲੇਟਫਾਰਮ ਦੀ ਸੀਈਓ ਹੈ ਤੇ ਨਾਲ ਹੀ ਓਸ ਨੇ ਪੰਜਾਬੀ ਲਘੂ ਫਿਲਮਾਂ ਦਾ ਨਿਰਮਾਣ ਵੀ ਕੀਤਾ ਏ ਤੇ ਜ਼ਾਰੀ ਹੈ। ਗੁਰਕਮਲ ਬੀਹਲਾ ,ਬੇਅੰਤ ਸਿੰਘ,ਸਰਗਮ ਸੋਹੀ ਤੋਂ ਪ੍ਰੀਤ ਧਾਰੀਵਾਲ ਤੇ ਸ਼ੇਰਾ ਬੋਹੜ ਵਾਲੀਆ ਤੱਕ ਅਨੇਕਾਂ ਗਾਇਕ  ਕਲਾਕਾਰਾਂ ਦੇ ਐਲਬਮ ਰਲੀਜ਼ ਕਰਨ ਵਾਲੀ ਸੰਦੀਪ ਕੌਰ ਖੁਦ ਵੀ ਇੱਕ ਅੱਛੀ ਅਭਿਨੇਤਰੀ ਹੈ ਪਰ ਓਸ ਦਾ ਮੁੱਖ ਕੰਮ ਨਿਰਮਾਣ ਦਾ ਹੈ ਤੇ ” ਯੂ ਕੇ ਤੋਂ ਪੰਜਾਬ ” ਨਾਮ ਦੀ ਓਹ ਪੰਜਾਬੀ ਦੀ ਵੱਡੀ ਫ਼ਿਲਮ ਵੀ ਬਣਾ ਰਹੀ ਹੈ।ਸੰਦੀਪ ਦੱਸਦੀ ਹੈ ਕਿ ਮਾਝੇ ਦਾ ਪਾਣੀ ਪੀਤਾ ਹੈ ਜੱਟੀ ਚਾਰ ਕਦਮ ਅੱਗੇ ਹੀ ਜਾਏਗੀ।ਗਾਇਕ ਰੰਮੀ ਰੰਧਾਵਾ   ਤੇ ਰਾਣਾ ਸੰਧੂ ਦੇ ਕਈ ਸੰਗੀਤ ਟਰੈਕ ਰਲੀਜ਼ ਕਰ ਚੁੱਕੀ ਸੰਦੀਪ ਸੰਧੂ ਨੇ ਕਿਹਾ ਕਿ ਵਕਤ ਦੀ ਨਬਜ਼ ਦੇਖ  ਗਾਣਾ ਚੁਣੀਦਾ ਹੈ ਤੇ ਕੋਸਿਸ਼ ਰਹਿੰਦੀ ਹੈ ਕਿ ਪਰਿਵਾਰਕ ਬੋਲਾਂ ਵਾਲੇ ਗੀਤ ਹੀ ਓਹ ਪੇਸ਼ ਕਰੇ। ” ਮੁੱਛ ਦਾ ਸਵਾਲ ” ” ਡਿਗਰੀ ” ” ਫੈਕ ਬੰਦੇ” ” ਤੇਰੇ ਸ਼ਹਿਰ” ਆਦਿ ਸਫ਼ਲ ਗਾਣੇ ਸੰਦੀਪ ਨੇ ਹੀ ਰਲੀਜ਼ ਕੀਤੇ ਹਨ। ਇਸ ਤੋਂ ਇਲਾਵਾ ” ਸੂਰਮੇ ” ਕਲ ਦੇ ਜਵਾਕ ” ” ਸ਼ਰੀਫ਼ ” ਤੇ ” ਜੱਟਾਂ ਦੇ ਜਹਾਜ਼ ” ਗਾਣਿਆਂ ਨੂੰ ਰਲੀਜ਼ ਕਰਨ ਵਾਲੀ ਸੰਦੀਪ ਕੌਰ ਸੰਧੂ ਨੇ ” ਰਿਮਾਂਡ ” “ਵਾਰ ” ਹਰੀ ਕ੍ਰਾਂਤੀ ” ਠੰਡਾ ਬੁਰਜ ” ਦੇ ਨਾਲ ਹਿੱਟ ਗੀਤ” ਡੁੱਬਦਾ ਪੰਜਾਬ ” ਗਲੋਕ” “ਪਿਸਟਲ “*ਵਫ਼ਾ ” “ਮਿੱਤਰਾਂ ਦਾ ਰੰਗ “ਡੀਆਰ ਬਾਪੂ “*ਨੂੰ ਵੀ ਲੋਕ ਅਰਪਨ ਕੀਤਾ ਹੈ।ਗੱਲ ਕੀ ਸੰਦੀਪ ਕੌਰ ਦੇ ਪੇਸ਼ ਕੀਤੇ ਗੀਤਾਂ ਦੀ ਲੰਬੀ ਲਿਸਟ ਹੈ ,ਕਤਾਰ ਹੈ।ਰਹੀ ਗੱਲ ਪੰਜਾਬੀ ਸ਼ੋਰਟ ਫ਼ਿਲਮਾਂ ਦੀ ਤਾਂ ਸੰਦੀਪ ਨੇ  ” ਮਾੜੀ ਮਾਂ”ਬਣਾਈ ਤੇ ਇਸ ਨੂੰ ਕਾਫੀ ਹੁੰਗਾਰਾ ਮਿਲਿਆ।ਦੀਦਾਰ ਗਿੱਲ ਜਿਹੇ ਫਿਲਮੀ ਸਟਾਰ ਲੇਖਕ ਨਾਲ ਓਹ ” ਮੇਰੀ ਐਸ਼ ” ਫ਼ਿਲਮ ਕਰ ਚੁੱਕੀ ਹੈ।ਸੰਦੀਪ ਹੁਣ ਪੰਜਾਬ ਤੇ ਵਲੈਤ ਦੇ ਰਿਸ਼ਤੇ ,ਸੱਭਿਆਚਾਰ ਤੇ “ਯੂ ਕੇ ਤੋਂ ਪੰਜਾਬ,”ਵੱਡੀ ਫ਼ਿਲਮ  ਦਾ ਨਿਰਮਾਣ ਕਰ ਰਹੀ ਹੈ। ਨਿੱਕੀ ਜਵਾਨ ਉਮਰ ਵਿੱਚ ਪ੍ਰਾਪਤੀਆਂ ਬਾਬਤ ਓਹ ਆਖਦੀ ਹੈ ਕਿ ਗਾਇਕ ਤੇ ਨਿਰਮਾਤਾ ਰਾਣਾ ਸੰਧੂ ਦੀ ਓਹ ਹਮਸਫ਼ਰ ਹੈ ਤੇ ਇਹ ਵੀ ਸਹੀ ਹੈ ਕਿ ਰਾਣਾ ਸੰਧੂ ਨੂੰ ਸਟਾਰ ਬਣਾਉਣ ਵਿੱਚ ਓਸ ਦਾ ਵੱਡਾ ਹੱਥ ਹੈ। ਸੰਦੀਪ ਕੌਰ ਪੰਜਾਬੀ ਸੰਗੀਤ ਦੀ ਪਰਦੇ ਪਿੱਛੇ ਦੀ ਸਟਾਰ ਹੈ ਪਰਦੇ ਤੇ ਵੀ ਕਮਾਲ ਕਰ ਦਿਖਾ ਚੁੱਕੀ ਹੈ ਤੇ ਮਕਸਦ ਪੰਜਾਬੀ ਫ਼ਿਲਮਾਂ ਦਾ ਨਿਰਮਾਣ,ਹਿੰਦੀ ਫ਼ਿਲਮਾਂ ਦਾ ਸੰਗੀਤ ਜ਼ਾਰੀ ਕਰਨਾ ਤੇ ਪੰਜਾਬੀ ਸੁਰੀਲੇ ਕਲਾਕਾਰਾਂ ਨੂੰ ਉਭਾਰਨਾ ਹੈ ਤੇ ਜੀਵਨ ਦੀ ਇਸ ਦੌੜ ਵਿੱਚ ਰਾਣਾ ਸੰਧੂ ਦਾ ਸਾਥ ਓਸ ਨਾਲ ਹੈ।