Headlines

ਆਪ’ ਆਗੂ ਮੇਜਰ ਸਿੰਘ ਗਿੱਲ ਸੈਂਕੜੇ ਸਾਥੀਆਂ ਸਮੇਤ ਭਾਜਪਾ ‘ਚ ਸ਼ਾਮਲ

ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਲਿਆ ਫੈਸਲਾ-
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,11 ਮਾਰਚ 2024
ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜਸੇਵੀ ਮੇਜਰ ਸਿੰਘ ਗਿੱਲ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।ਹਲਕਾ ਤਰਨਤਾਰਨ ਦੇ ਕੋ ਕਨਵਨੀਰ ਜਿਲਾ ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ ਦੀ ਪ੍ਰੇਰਨਾ ਅਤੇ ਉੱਦਮਂ ਸਦਕਾ ਭਾਜਪਾ ਵਿੱਚ ਸ਼ਾਮਲ ਹੋਏ ਮੇਜਰ ਸਿੰਘ ਗਿੱਲ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ।ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਭਾਜਪਾ ਦੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਮੇਜਰ ਸਿੰਘ ਗਿੱਲ ਜੋ ਪ੍ਰਸਿੱਧ ਸਮਾਜ ਸੇਵਕ ਵੀ ਹਨ ਅਤੇ ਆਮ ਆਦਮੀ ਪਾਰਟੀ ਦੇ ਮੋਹਰਲੀ ਕਤਾਰ ਦੇ ਆਗੂ ਵੀ ਰਹੇ ਹਨ ਵੱਲੋਂ ਜੋ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ,ਅਸੀਂ ਸਾਰੇ ਇਸ ਫੈਸਲਾ ਦਾ ਸਵਾਗਤ ਕਰਦੇ ਹਾਂ ਅਤੇ ਵਿਸ਼ਵਾਸ਼ ਦੁਆਉਂਦੇ ਹਾਂ ਕਿ ਮੇਜਰ ਸਿੰਘ ਗਿੱਲ ਤੇ ਉਨ੍ਹਾਂ ਦੇ ਸਾਥੀਆਂ ਦੇ ਮਾਣ ਸਨਮਾਨ ਵਿੱਚ ਕੋਈ ਕਸਰ ਨਹੀਂ ਰਹੇਗੀ। ਕਿਉਂਕਿ ਭਾਰਤੀ ਜਨਤਾ ਪਾਰਟੀ ਆਪਣੇ ਹਰ ਇੱਕ ਵਰਕਰ ਦੀ ਮਿਹਨਤ ਨੂੰ ਯਾਦ ਰੱਖਦੀ ਹੈ ਅਤੇ ਉਸਦਾ ਸਤਿਕਾਰ ਵੀ ਕਰਦੀ ਹੈ।ਉਨਾਂ ਕਿਹਾ ਕਿ ਪਾਰਟੀ ਵੀ ਅਜਿਹੇ ਸਮਾਜ ਸੇਵੀ ਲੋਕਾਂ ਕੋਲੋਂ ਸੰਗਠਨ ਦੀਆਂ ਰੀਤੀਆਂ ਨੀਤੀਆਂ ਤਹਿਤ ਲੋਕ ਸੇਵਾ ਕਰਨ ਅਤੇ ਪਾਰਟੀ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਨ ਦੀ ਆਸ ਰੱਖਦੀ ਹੈ।ਇਸ ਮੌਕੇ ‘ਤੇ ਭਾਜਪਾ ਵਿੱਚ ਸ਼ਾਮਲ ਹੋਏ ਮੇਜਰ ਸਿੰਘ ਗਿੱਲ ਨੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਉਨਾਂ ਦੇ ਨਾਲ ਆਈ ਸਾਰੀ ਲੀਡਰਸ਼ਿਪ ਦੀ ਹਾਜਰੀ ਵਿੱਚ ਵਿਸ਼ਵਾਸ਼ ਦੁਆਇਆ ਕਿ ਉਹ ਇੱਕ ਸਮਾਜ ਸੇਵਕ ਦੀ ਤਰਾਂ ਹੀ ਭਾਰਤੀ ਜਨਤਾ ਪਾਰਟੀ ਵਿੱਚ ਰਹਿ ਕੇ ਲੋਕ ਸੇਵਾ ਕਰਨਗੇ ਅਤੇ ਪਾਰਟੀ ਜਿੱਥੇ ਵੀ ਮੇਰੀ ਡਿਊਟੀ ਲਗਾਏਗੀ,ਉਸ ਕਾਰਜ ਨੂੰ ਪੂਰੇ ਤਨ,ਮਨ ਅਤੇ ਧਨ ਨਾਲ ਪੂਰਾ ਕਰਨ ਦਾ ਪਾਬੰਧ ਹੋਵਾਂਗਾ।ਇਸ ਮੌਕੇ ‘ਤੇ ਮੇਜਰ ਸਿੰਘ ਗਿੱਲ ਦੇ ਨਾਲ ਸ਼ਾਮਲ ਹੋਣ ਵਾਲਿਆਂ ਵਿੱਚ ਜਗਤਾਰ ਸਿੰਘ,ਸੁਰਜੀਤ ਸਿੰਘ,ਕੁਲਵਿੰਦਰ ਸਿੰਘ,ਦਿਲਬਾਗ ਸਿੰਘ,ਕੁਲਵੰਤ ਸਿੰਘ,ਅਮਰਜੀਤ ਸਿੰਘ,ਕੁਲਵਿੰਦਰ ਸਿੰਘ,ਪ੍ਰਧਾਨ ਪ੍ਰਕਾਸ਼ ਸਿੰਘ,ਮਨਜੀਤ ਸਿੰਘ,ਧਰਮਿੰਦਰ ਸਿੰਘ,ਸਰਬਜੀਤ ਸਿੰਘ,ਕੁਲਦੀਪ ਸਿੰਘ,ਜਸਕਰਨ ਸਿੰਘ, ਗੁਰਲਾਲ ਸਿੰਘ,ਸੁਖਦੀਪ ਸਿੰਘ,ਸੁਖਵਿੰਦਰ ਸਿੰਘ,ਰਣਬੀਰ ਸਿੰਘ,ਗੁਰਬੀਰ ਸਿੰਘ,ਅਮਰਜੀਤ ਸਿੰਘ,ਨਿਸ਼ਾਨ ਸਿੰਘ,ਗਿਆਨ ਸਿੰਘ,ਰਣਜੀਤ ਸਿੰਘ,ਬਲਵੰਤ ਸਿੰਘ,ਕਸ਼ਮੀਰ ਸਿੰਘ,ਸੁਖਦੇਵ ਸਿੰਘ,ਲੱਖਾ ਸਿੰਘ,ਹਰਦੀਪ ਸਿੰਘ,ਸੰਤੋਖ ਸਿੰਘ, ਗੁਰਮੇਲ ਸਿੰਘ,ਅਮਰਜੀਤ ਸ਼ਰਮਾ,ਸਵਰਨਜੀਤ ਕੌਰ, ਬਲਜੀਤ ਕੌਰ,ਹਰਪਾਲ ਕੌਰ,ਸੁਖਵਿੰਦਰ ਕੌਰ, ਮਨਦੀਪ ਕੌਰ,ਸੰਦੀਪ ਕੌਰ,ਦਲਜੀਤ ਕੌਰ, ਜਸਬੀਰ ਕੌਰ,ਸਰਬਜੀਤ ਕੌਰ,ਬਲਵਿੰਦਰ ਕੌਰ,ਸਿਮਰਜੀਤ ਕੌਰ,ਬਲਵਿੰਦਰ ਕੌਰ, ਸਿਮਰਜੀਤ ਕੌਰ,ਬਲਵੰਤ ਕੌਰ,ਰਾਜ ਕੌਰ,ਮਨਪ੍ਰੀਤ ਕੌਰ,ਕੁਲਵਿੰਦਰ ਕੌਰ,ਪਾਲ ਕੌਰ,ਗੁਰਮੀਤ ਕੌਰ,ਕੋਮਲਪ੍ਰੀਤ ਕੌਰ ਅਤੇ ਹੋਰ ਸੈੰਕੜੇ ਲੋਕਾਂ ਨੂੰ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਵਿਸ਼ੇਸ਼ ਤੌਰ ‘ਤੇ ਪਾਰਟੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ‘ਤੇ ਚੈਅਰਮੈਨ ਰਣਜੀਤ ਸਿੰਘ,ਸੀਨੀ ਆਗੂ ਬੀਬੀ ਸਰਬਜੀਤ ਕੌਰ ਬਾਠ,ਜਿਲਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂਮੰਤਰੀ ਸੁਰਜੀਤ ਸਿੰਘ ਸਾਗਰ,ਮਹਾਂਮੰਤਰੀ ਸ਼ਿਵ ਕੁਮਾਰ ਸੋਨੀ,ਜਿਲਾ ਪ੍ਰਧਾਨ ਯੁਵਾ ਮੋਰਚਾ ਦਿਨੇਸ਼ ਜੋਸ਼ੀ,ਜਿਲਾ ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਐਸਸੀ ਮੋਰਚਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ,ਮੰਡਲ ਪ੍ਰਧਾਨ ਪਵਨ ਕੁੰਦਰਾ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਨੌਜਵਾਨ ਆਗੂ ਕਾਰਤਿਕ ਸ਼ਰਮਾ,ਨਵਦੀਪ ਸ਼ਰਮਾ ਅਤੇ ਹੋਰ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ।
ਕੈਪਸ਼ਨ- ਤਰਨਤਾਰਨ ਤੋਂ ਮੇਜਰ ਸਿੰਘ ਗਿੱਲ ਤੇ ਸਾਥੀਆਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ‘ਤੇ ਸਨਮਾਨਿਤ ਕਰਦੇ ਹੋਏ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਹੋਰ ਪਾਰਟੀ ਆਗੂ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)